ਤੇਲੰਗਾਨਾ `ਚ ਗਰਭਵਤੀ ਯੂ-ਟਿਊਬਰ ਦੇ ਕਤਲ ਮਾਮਲੇ ਵਿਚ ਪਤੀ ਗ੍ਰਿਫ਼ਤਾਰ

0
35
Arrest

ਕਰੀਮਨਗਰ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਗਤਿਆਰ ਜਿ਼ਲੇ ਵਿਚ ਪਤਨੀ ਦੇ ਕਤਲ (Murder) ਮਾਮਲੇ ਵਿਚ ਪਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕੌਣ ਹੈ ਇਹ ਯੂ-ਟਿਊਬਰ ਪਤਨੀ ਜਿਸਦਾ ਕਤਲ ਕਰ ਦਿੱਤਾ ਗਿਆ

ਤੇਲੰਗਾਨਾ ਦੇ ਜਗਤਿਆਲ ਜਿਲੇ (Jagtial District) ‘ਚ ਇਕ ਗਰਭਵਤੀ ਯੂ-ਟਿਊਬਰ (Pregnant YouTuber) ਦਾ ਕਥਿਤ ਤੌਰ ‘ਤੇ ਉਸ ਦੇ ਪਤੀ ਨੇ ਕਤਲ ਕਰ ਦਿੱਤਾ । ਮ੍ਰਿਤਕਾ ਦੀ ਪਛਾਣ ਵੈਸ਼ਨਵੀ (Vaishnavi) (20) ਵਜੋਂ ਹੋਈ ਹੈ । ਉਹ ਮੰਗਲਵਾਰ ਮਾਧਾਪੁਰ ਪਿੰਡ ‘ਚ ਆਪਣੇ ਮਾਪਿਆਂ ਦੇ ਘਰ ਖੂਨ ਨਾਲ ਲੱਥਪੱਥ ਪਈ ਮਿਲੀ । ਕੋਰੂਟਲਾ ਥਾਣੇ ਦੇ ਇੰਸਪੈਕਟਰ ਸੁਰੇਸ਼ ਨੇ ਕਿਹਾ ਕਿ ਵੈਸ਼ਨਵੀ ਦੇ ਮਾਪਿਆਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ।

ਮ੍ਰਿਤਕ ਦੇ ਪਿਤਾ ਦੀ ਸਿਕਾਇਤ ਦੇ ਕਰ ਲਿਆ ਗਿਆ ਹੈ ਕੇੇਸ ਦਰਜ

ਵੈਸ਼ਨਵੀ ਦੇ ਪਿਤਾ ਐੱਸ. ਆਰ. ਦੁਰਗਾ ਪ੍ਰਸਾਦ ਵੱਲੋਂ ਦਰਜ ਕਰਵਾਈ ਗਈ ਸਿਕਾਇਤ ਦੇ ਆਧਾਰ ‘ਤੇ ਮੁਲਜ਼ਮ ਚਿੱਤਰੀ ਹਰੀ ਪ੍ਰਸਾਦ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਹਰੀ ਪ੍ਰਸਾਦ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਉਨ੍ਹਾਂ ਦਾ ਵਿਆਹ ਲੱਗਭਗ 10 ਮਹੀਨੇ ਪਹਿਲਾਂ ਹੋਇਆ ਸੀ । ਵੈਸ਼ਨਵੀ ਦੇ ਪਿਤਾ ਨੇ ਇਹ ਦੋਸ਼ ਵੀ ਲਾਇਆ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਕਰਦੇ ਸਨ ।

Read More : ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

LEAVE A REPLY

Please enter your comment!
Please enter your name here