ਪਿਤਾ ਨੇ 5 ਸਾਲਾ ਪੁੱਤਰ ਨੂੰ ਨਹਿਰ `ਚ ਡੁਬੋ ਕੇ ਉਤਾਰਿਆ ਮੌਤ ਦੇ ਘਾਟ

0
25
Child Death

ਰਾਏਪੁਰ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਇਕ ਪਿਤਾ ਵਲੋਂ ਆਪਣੇ ਹੀ ਮਾਸੂਮ ਜਿਹੇ ਪੁੱਤਰ ਨੂੰ ਮੌਤ ਦੇ ਘਾਟ (Death) ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜਿਲੇ (Janjgir-Champa District) ਦੇ ਪਾਮਗੜ੍ਹ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇੱਥੇ ਇਕ ਪਿਤਾ ਨੇ ਆਪਣੇ 5 ਸਾਲਾ ਪੁੱਤਰ ਨੂੰ ਨਹਿਰ ‘ਚ ਡੁਬੋ (Dive into the canal) ਕੇ ਮਾਰ ਦਿੱਤਾ । ਪੁਲਸ ਨੇ ਪਿਤਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ । ਭੈਸੋਂ ਪਿੰਡ ਦੇ ਰਹਿਣ ਵਾਲੇ ਰੇਸ਼ਮ ਲਾਲ ਯਾਦਵ (27) ਨੇ 2018 ‘ਚ ਭਿਲੌਨੀ ਪਿੰਡ ਦੀ ਇਕ ਔਰਤ ਨਾਲ ਵਿਆਹ ਕੀਤਾ ਸੀ । ਇਸ ਜੋੜੇ ਦੇ ਤਿੰਨ ਬੱਚੇ ਹਨ ।

ਮੁਲਜਮ ਅਕਸਰ ਹੀ ਦਿੰਦਾ ਰਹਿੰਦਾ ਸੀ ਪੁੱਤਰ ਨੂੰ ਮਾਰਨ ਤੇ ਖੁਦਕੁਸ਼ੀ ਕਰਨ ਦੀ ਧਮਕੀ

ਪਰਿਵਾਰਕ ਝਗੜੇ ਕਾਰਨ ਪਤਨੀ ਆਪਣੀਆਂ ਦੋ ਧੀਆਂ ਨਾਲ ਭਿਲੌਨੀ ‘ਚ ਆਪਣੇ ਮਾਪਿਆਂ ਦੇ ਘਰ ਚਲੀ ਗਈ, ਜਦੋਂ ਕਿ 5 ਸਾਲਾ ਪੁੱਤਰ ਆਯੁਸ਼ ਆਪਣੇ ਪਿਤਾ ਨਾਲ ਹੀ ਰਿਹਾ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਕਸਰ ਆਪਣੀ ਪਤਨੀ ਨੂੰ ਫ਼ੋਨ ਕਰਦਾ ਸੀ ਤੇ ਪਹਿਲਾਂ ਪੁੱਤਰ ਨੂੰ ਮਾਰਨ ਤੇ ਫਿਰ ਖੁਦਕੁਸ਼ੀ ਕਰਨ ਦੀ ਧਮਕੀ ਦਿੰਦਾ ਸੀ ।

Read More : ਫੋਨ ‘ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ

LEAVE A REPLY

Please enter your comment!
Please enter your name here