ਹਸਪਤਾਲ ਵਿਚ ਲੱਗੀ ਅੱਗ ਵਿਚ ਕਈਆਂ ਦੀ ਮੌਤ ਕਈ ਝੁਲਸੇ

0
29
Hospital

ਓਡੀਸਾ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਕਟਕ ਵਿਖੇ ਸਥਿਤ ਇਕ ਸਰਕਾਰੀ ਹਸਪਤਾਲ (Government Hospital) ਵਿਚ ਅੱਗ ਲੱਗਣ ਕਾਰਨ ਕਈਆਂ ਦੀ ਮੋਤ ਤੇ ਕਈ ਬੁਰੀ ਤਰ੍ਹਾਂ ਝੁਲਸ ਗਏ ਹਨ ।

ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਝੁਲਸੇ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜੋ ਓਡੀਸ਼ਾ ਦੇ ਕਟਕ ਸਥਿਤ ਐਸ. ਸੀ. ਬੀ. ਮੈਡੀਕਲ ਕਾਲਜ ਹਸਪਤਾਲ ਵਿੱਚ ਅੱਗ ਲੱਗੀ ਸੀ ਵਾਲੀ ਘਟਨਾ ਵਿੱਚ ਦਸ ਮਰੀਜ਼ਾਂ ਦੀ ਮੌਤ ਹੋ ਗਈ । ਅੱਗ ਹਸਪਤਾਲ ਦੀ ਪਹਿਲੀ ਮੰਜਿ਼ਲ `ਤੇ ਸਥਿਤ ਟਰੌਮਾ ਕੇਅਰ ਇੰਟੈਂਸਿਵ ਕੇਅਰ ਯੂਨਿਟ ਵਿੱਚ ਲੱਗੀ । ਜਿਸ ਦੌਰਾਨ ਸੱਤ ਮਰੀਜ਼ਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਸੜਨ ਕਾਰਨ ਇਲਾਜ ਦੌਰਾਨ ਮੌਤ ਹੋ ਗਈ । ਮਰੀਜ਼ਾਂ ਨੂੰ ਕੱਢਣ ਦੀ ਕੋਸਿ਼ਸ਼ ਕਰਦੇ ਸਮੇਂ ਹਸਪਤਾਲ ਦੇ ਘੱਟੋ-ਘੱਟ 11 ਸਟਾਫ਼ ਮੈਂਬਰ ਵੀ ਅੱਗ ਵਿਚ ਝੁਲਸ (Scorch) ਗਏ ।

ਮੁੱਖ ਮੰਤਰੀ ਨੇ ਪਹੁੰਚ ਕੀਤਾ ਮ੍ਰਿਤਕਾਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਦਾ ਐਲਾਨ

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਜ਼ਖ਼ਮੀਆਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ । ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ । ਅੱਗ ਲੱਗਣ (Fire) ਸਮੇਂ ਹਸਪਤਾਲ ਵਿਚ ਲਗਭਗ 23 ਮਰੀਜ਼ ਦਾਖ਼ਲ ਸਨ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਆਈ. ਸੀ. ਯੂ. ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਹਾਲਾਂਕਿ, ਮੁੱਖ ਮੰਤਰੀ ਮਾਂਝੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ । ਕਟਕ ਵਿੱਚ ਸ਼੍ਰੀਰਾਮ ਚੰਦਰ ਭਾਂਜਾ ਮੈਡੀਕਲ ਕਾਲਜ ਓਡੀਸ਼ਾ ਦਾ ਸਭ ਤੋਂ ਵੱਡਾ ਹਸਪਤਾਲ ਹੈ, ਜੋ ਕਿ ਰਾਜ ਭਰ ਤੋਂ ਲੋਕਾਂ ਨੂੰ ਇਲਾਜ ਲਈ ਆਕਰਸ਼ਿਤ ਕਰਦਾ ਹੈ ।

Read More : ਜੀਂਦ ਦੇ ਸਫੀਦੋ ਵਿਖੇ ਰੰਗ ਫੈਕਟਰੀ ਵਿਚ ਅੱਗ ਲੱਗਣ ਕਾਰਨ 4 ਔਰਤਾਂ ਸੜੀਆਂ

LEAVE A REPLY

Please enter your comment!
Please enter your name here