ਬੱਕਰੀ ਚੋਰੀ ਦੇ ਸ਼ੱਕ `ਚ ਕੁੱਟ-ਕੁੱਟ ਕੇ ਲੜਕੇ ਦੇ ਕਤਲ ਮਾਮਲੇ ਵਿਚ 12 ਗ੍ਰਿਫ਼ਤਾਰ

0
32
Arrest

ਬਾਰੀਪਦਾ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਮਯੂਰਭੰਜ ਜਿਲੇ ਵਿਚ ਇਕ ਲੜਕੇ ਦੀ ਚੋਰੀ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੱਤਿਆ (Beating to death) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਸੀ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਓਡੀਸਾ ਦੇ ਮਯੂਰਭੰਜ ਜਿਲੇ (Mayurbhanj district) `ਚ ਬੱਕਰੀ ਚੋਰੀ ਦੇ ਸ਼ੱਕ `ਚ ਪਿੰਡ ਵਾਸੀਆਂ ਨੇ ਇਕ ਲੜਕੇ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ ਜਦਕਿ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਜਿਲੇ ਦੇ ਤਿਰਿੰਗ ਥਾਣਾ ਅਧੀਨ ਇੰਡੋਖੋਲੀ ਹੇਰੋਗੋਡਾ ਪਿੰਡ `ਚ ਵਾਪਰੀ ।

ਕਿੰਨੇ ਜਣਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮ੍ਰਿਤਕ ਦੀ ਪਛਾਣ ਭੁਟਾਕਾਬਾੜੀ ਪਿੰਡ ਦੇ ਰਾਜਕੁਮਾਰ ਬਿੰਧਾਨੀ ਦੇ ਇਕਲੌਤੇ ਬੇਟੇ ਸੰਬਿਤ ਬਿੰਧਾਨੀ (14) ਵਜੋਂ ਹੋਈ ਹੈ । ਪਰਿਵਾਰ ਵੱਲੋਂ ਤਿਰਿੰਗ ਥਾਣੇ ‘ਚ ਸਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਇਕ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਹ ਇਕ ਸੰਵੇਦਨਸ਼ੀਲ ਘਟਨਾ ਹੈ, ਇਸ ਲਈ ਪੁਲਸ ਮਾਮਲੇ ਦੀ ਪੂਰੀ ਕ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।

Read More : ਆਨ-ਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

LEAVE A REPLY

Please enter your comment!
Please enter your name here