ਜਲੰਧਰ, 2 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਪੁੱਲ ਬਣਾਉਣ ਵਾਲੀ ਕੰਪਨੀ ਵਲੋਂ ਪੁੱਟੇ ਗਏ ਟੋਏ ਵਿਚ ਮੋਟਰਸਾਈਕਲ ਸਵਾਰ (Motorcyclist) ਦੇ ਡਿੱਗਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਪਤਾ ਚੱਲਿਆ ਹੈ ।
ਕਿਵੇਂ ਤੇ ਕਦੋਂ ਵਪਾਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ ‘ਤੇ ਇੱਕ ਟੋਏ ਵਿੱਚ ਡਿੱਗਣ ਨਾਲ ਇੱਕ ਬਾਈਕ ਸਵਾਰ ਦੀ ਮੌਤ (Death) ਹੋ ਗਈ । ਇਹ ਟੋਆ ਇੱਕ ਪੁਲ ਬਣਾਉਣ ਵਾਲੀ ਕੰਪਨੀ ਦੁਆਰਾ ਇਕ ਖੰਭੇ ਦੇ ਨੇੜੇ ਪੁੱਟਿਆ ਗਿਆ ਸੀ । ਬਾਈਕ ਰਾਤ 11:30 ਵਜੇ ਦੇ ਕਰੀਬ ਲਗਭਗ 20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ । ਜਾਣਕਾਰੀ ਅਨੁਸਾਰ ਨੇੜੇ ਹੀ ਇਕ ਮਜ਼ਦੂਰ ਸੌਂ ਰਿਹਾ ਸੀ ਪਰ ਉਸਨੇ ਆਵਾਜ਼ ਨੂੰ ਅਣਸੁਣਾ ਕਰ ਦਿੱਤਾ ਤੇ ਮਦਦ ਲਈ ਨਹੀਂ ਉੱਠਿਆ । ਬਾਈਕ ਸਵਾਰ ਕਈ ਘੰਟਿਆਂ ਤੱਕ ਤੜਫਦਾ ਰਿਹਾ ਅਤੇ ਖੱਡ ਦੇ ਅੰਦਰ ਹੀ ਦਮ ਤੋੜ ਗਿਆ ।
ਸਵੇਰੇ ਲਾਸ਼ ਤੇ ਬਾਈਕ ਦੇਖ ਲੋਕਾਂ ਨੇ ਕੀਤਾ ਪੁਲਸ ਨੂੰ ਸੂਚਿਤ
ਦੁਕਾਨਦਾਰਾਂ ਨੇ ਸਵੇਰੇ ਲਾਸ਼ ਅਤੇ ਮੋਟਰਸਾਈਕਲ ਵੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ । ਮੌਕੇ ‘ਤੇ ਪਹੁੰਚੀ ਜਲੰਧਰ ਪੁਲਸ (Jalandhar Police) ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ । ਲਾਸ਼ ਨੂੰ ਟੋਏ ਤੋਂ ਕੱਢ ਕੇ ਸਿਵਲ ਹਸਪਤਾਲ (Civil Hospital) ਲਿਜਾਇਆ ਗਿਆ । ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ । ਪਛਾਣ ਲਈ ਨੇੜਲੇ ਥਾਣਿਆਂ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ । ਮ੍ਰਿਤਕ ਨੌਜਵਾਨ ਕੋਲੋਂ ਈਅਰਫੋਨ ਅਤੇ ਮੋਟਰਸਾਈਕਲ ਦੀਆਂ ਚਾਬੀਆਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਉਸ ਦਾ ਫੋਨ ਅਤੇ ਬਟੂਆ ਗਾਇਬ ਸੀ । ਪੁਲਸ ਰਾਹਗੀਰਾਂ ਅਤੇ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਵੀ ਲੁੱਟ ਦਾ ਸ਼ੱਕ ਪ੍ਰਗਟ ਕੀਤਾ ਹੈ ।
Read More : ਭਰਾ ਦਾ ਸੰਸਕਾਰ ਕਰਨ ਆਏ ਐਨ. ਆਰ. ਆਈ. ਭਰਾ ਦੀ ਹੋਈ ਹਾਦਸੇ ਵਿਚ ਮੌਤ









