ਕਟਕ, (ਓਡੀਸ਼ਾ), 27 ਫਰਵਰੀ 2026 : ਕਟਕ ਪੁਲਸ (Cuttack Police) ਨੇ ਇਕ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਨੂੰ 2 ਵਿਦਿਆਰਥਣਾਂ ਨਾਲ ਜਬਰ-ਜਨਾਹ (Rape) ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ । ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।
ਡਰਾਈਵਰ ਨੂੰ ਕੀਤਾ ਗਿਆ ਸੀ ਵਿਦਿਆਰਥਣਾਂ ਨੂੰ ਲਿਆਉਣ-ਲਿਜਾਉਣ ਲਈ ਨਿਯੁਕਤ
ਪੁਲਸ ਅਨੁਸਾਰ ਡਰਾਈਵਰ (Driver) ਨੂੰ ਛਾਉਣੀ ਥਾਣਾ ਖੇਤਰ ‘ਚ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਕਥਿਤ ਤੌਰ ‘ਤੇ ਮੰਗਲਵਾਰ ਨੂੰ ਬੱਸ ਦੇ ਅੰਦਰ 2 ਵਿਦਿਆਰਥਣਾਂ ਨਾਲ ਜਬਰ-ਜਨਾਹ ਕਰਨ ਦੀ ਕੋਸਿ਼ਸ਼ ਕੀਤੀ । ਉਸ ਨੇ ਦੱਸਿਆ ਕਿ ਜਗਤਸਿੰਘਪੁਰ ਜਿ਼ਲੇ ਦੇ ਨਿਵਾਸੀ 55 ਸਾਲਾ ਮੁਲਜ਼ਮ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 (ਜਬਰ-ਜ਼ਨਾਹ) ਅਤੇ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ (Arrested) ਕੀਤਾ ਗਿਆ ਹੈ ।
Read More : ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ









