ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਵੀ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਫਿਲਮ ‘ਸਿਟਾਡਲ’ ਦੀ ਸ਼ੂਟਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਪ੍ਰਿਯੰਕਾ ਨੂੰ ਗਹਿਰੀ ਸੱਟ ਲੱਗੀ ਹੈ।
ਪ੍ਰਿਯੰਕਾ ਚੋਪੜਾ ਲੰਡਨ ਵਿੱਚ ਆਪਣੀ ਫਿਲਮ ‘ਸਿਟਾਡਲ’ ਦੀ ਸ਼ੂਟਿੰਗ ਕਰ ਰਹੀ ਹੈ। ਪ੍ਰਿਯੰਕਾ ਦੀ ਇਹ ਤਸਵੀਰ ਦੇਖ ਹਰ ਕੋਈ ਹੈਰਾਨ ਹੈ ਕਿ ਪ੍ਰਿਯੰਕਾ ਚੋਪੜਾ ਇੰਨੀ ਜ਼ਖਮੀ ਕਿਵੇਂ ਹੋ ਗਈ? ਪ੍ਰਿਯੰਕਾ ਚੋਪੜਾ ਦੀ ਅੱਖ ਦੇ ‘ਤੇ ਸੱਟ ਦਾ ਨਿਸ਼ਾਨ ਸਾਫ ਦਿਖਾਈ ਦੇ ਰਿਹਾ ਹੈ।
ਆਪਣੀ ਪਹਿਲੀ ਫੋਟੋ ਦੇ ਨਾਲ, ਪ੍ਰਿਯੰਕਾ ਚੋਪੜਾ ਨੇ ਲਿਖਿਆ ਹੈ ਕਿ ਅਸਲ ਕੀ ਹੈ ਅਤੇ ਕੀ ਨਹੀਂ ਹੈ। ਪ੍ਰਿਯੰਕਾ ਚੋਪੜਾ ਨੇ ਦੂਜੀ ਤਸਵੀਰ ਦੇ ਨਾਲ ਲਿਖਿਆ ਕਿ ਮੇਰੇ ਆਈਬ੍ਰੋ ਦੇ ਕੋਲ ਲੱਗੀ ਸੱਟ ਅਸਲੀ ਹੈ ਅਤੇ ਮੱਥੇ ‘ਤੇ ਲੱਗੀ ਸੱਟ ਨਕਲੀ ਹੈ। ਪ੍ਰਿਯੰਕਾ ਚੋਪੜਾ ਫਿਲਮ ਵਿੱਚ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਹੈ।
ਉਹ ਸ਼ੂਟਿੰਗ ਦੇ ਦੌਰਾਨ ਆਪਣੇ ਸੈੱਟ ਤੋਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਹਾਲਾਂਕਿ ਪ੍ਰਿਯੰਕਾ ਚੋਪੜਾ ਨੇ ਸੱਟ ਲੱਗਣ ਤੋਂ ਬਾਅਦ ਵੀ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿੱਥੇ ਪ੍ਰਿਯੰਕਾ ਚੋਪੜਾ ਦਾ ਅੰਦਾਜ਼ ਸਵੈਗ ਵਿੱਚ ਵੇਖਿਆ ਜਾ ਸਕਦਾ ਹੈ।