ਬੱਬਰ ਖਾਲਸਾ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਊਂਟਰ ਇੰਟੈਲੀਜੈਂਸ ਨੇ ਕੀਤਾ ਕਾਬੂ

0
36
Arrest

ਜਲੰਧਰ, 24 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਕਾਊਂਟਰ ਇੰਟੈਲੀਜੈਂਸ (Counter intelligence) ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।

ਕੌਣ ਹਨ ਇਹ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਕਾਊਂਟਰ ਇੰਟੈਲੀਜੈਂਸ ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International) ਨਾਲ ਜੁੜੇ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੰਨੀ ਅਤੇ ਰਾਵਲ ਵਜੋਂ ਹੋਈ ਹੈ ਜੋ ਕਿ ਐਸ. ਬੀ. ਐਸ. ਨਗਰ ਦੇ ਰਹਿਣ ਵਾਲੇ ਹਨ । ਉਕਤ ਦੋਹਾਂ ਵਿਅਕਤੀਆਂ ਤੋਂ ਇੱਕ ਪਿਸਤੌਲ, ਮੈਗਜ਼ੀਨ ਅਤੇ ਅੱਠ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ।

ਜਾਂਚ ਵਿਚ ਕੀ ਆਇਆ ਸਾਹਮਣੇ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਬੀ. ਕੇ. ਆਈ. ਨਾਲ ਜੁੜੇ ਹੈਂਡਲਰਾਂ ਗੋਪੀ ਨਵਾਂਸ਼ਹਿਰੀਆ, ਜੱਸੀ ਕੁਲਾਮ ਅਤੇ ਸੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ `ਤੇ ਕੰਮ ਕਰ ਰਹੇ ਸਨ । ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਗੜ੍ਹਸ਼ੰਕਰ ਇਲਾਕੇ ਵਿੱਚ ਇੱਕ ਟ੍ਰੈਵਲ ਏਜੰਟ ਦੇ ਘਰ ਫਿਰੌਤੀ ਵਸੂਲਣ ਦੇ ਇਰਾਦੇ ਨਾਲ ਦੋ ਵਾਰ ਫਾਇਰਿੰਗ ਕੀਤੀ ਸੀ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਇਸ ਸਬੰਧੀ ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣੇ ਵਿੱਚ ਕੇਸ ਦਰਜ (Case registered) ਕਰ ਲਿਆ ਗਿਆ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਡਿਊਲ ਦੇ ਹੋਰ ਮੈਂਬਰਾਂ ਤੇ ਨੈੱਟਵਰਕ ਦੀਆਂ ਕੜੀਆਂ ਨੂੰ ਖੰਗਾਲਿਆ ਜਾ ਰਿਹਾ ਹੈ ।

Read More : ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਕੀਤਾ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ

LEAVE A REPLY

Please enter your comment!
Please enter your name here