ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਮੇਰੀ ਰਸੋਈ ਸਕੀਮ ਦਾ ਐਲਾਨ

0
35
Bhagwant Mann

ਚੰਡੀਗੜ੍ਹ, 23 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਤੋਂ ਬਾਅਦ ਮੇਰੀ ਰਸੋਈ ਸਕੀਮ ਦਾ ਐਲਾਨ ਕਰ ਦੇਣ ਦੇ ਫ਼ੈਸਲਾ ਬਾਰੇ ਜਾਣਕਾਰੀ ਦਿੱਤੀ ਹੈ ।

ਕੀ ਹੈ ਇਹ ਮੇਰੀ ਰਸੋਈ ਸਕੀਮ

ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਪੰਜਾਬ ਕੈਬਿਨਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਿਥੇ ‘ਮੇਰੀ ਰਸੋਈ’ ਸਕੀਮ (‘My Kitchen’ scheme) ਦਾ ਐਲਾਨ ਉਥੇ ਕਿਹਾ ਕਿ 40 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ । ਉਨ੍ਹਾਂ ਦੱਸਿਆ ਕਿ ਨੀਲੇ ਕਾਰਡ ਧਾਰਕ (Blue card holder) ਪਰਿਵਾਰਾਂ ਨੂੰ ਹੁਣ ਕਣਕ ਦੇ ਨਾਲ ਨਾਲ ਫੂਡ ਕਿੱਟ ਵੀ ਮੁਹੱਈਆ ਕਰਵਾਈ ਜਾਵੇਗੀ ।

ਕੀ ਕੀ ਮਿਲਿਆ ਕਰੇਗਾ ਇਸ ਸਕੀਮ ਤਹਿਤ

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅਨਾਜ ਦਾ ਭੰਡਾਰ ਹੈ ਤੇ ਚੁੱਲ੍ਹਾ ਹਰ ਘਰ ਦਾ ਸੀ.ਏ. ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿੱਟ ਵਿਚ ਕਣਕ ਦੇ ਨਾਲ 2 ਕਿਲੋ ਮਾਂਹ-ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਆਇਓਡੀਨ ਵਾਲਾ ਨਮਕ, 200 ਗ੍ਰਾਮ ਹਲਦੀ ਪਾਊਡਰ ਤੇ ਇਕ ਲੀਟਰ ਸਰ੍ਹੋਂ ਦਾ ਤੇਲ ਹੋਵੇਗਾ । ਇਸ ਦੇ ਨਾਲ ਹੀ ਪੰਜਾਬ ’ਚ ਬਜਟ ਸੈਸ਼ਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਬਜਟ ਸੈਸ਼ਨ 6 ਤੋਂ 16 ਮਾਰਚ ਤੱਕ ਚੱਲੇਗਾ ਤੇ ਸਾਰਾ ਬਜਟ ਲੋਕਾਂ ਦੀ ਹਿੱਤ ਨੂੰ ਧਿਆਨ ’ਚ ਰੱਖ ਹੀ ਪੇਸ਼ ਕੀਤਾ ਜਾਵੇਗਾ। ਪੰਜਾਬ ਦਾ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ।

Read more : ਮਾਨ ਸਰਕਾਰ ਨੇ ਕੀਤਾ ਪੁਲਸ ਜਵਾਨਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ

LEAVE A REPLY

Please enter your comment!
Please enter your name here