10ਵੀਂ ਬੋਰਡ ਦਾ ਪੇਪਰ ਵਟਸਐਪ ਸਟੇਟਸ ਤੇ ਪਾਉਣ ਤੇ ਅਧਿਆਪਕ ਤੇ ਕੇਸ ਦਰਜ

0
11
paper

ਇੰਦੌਰ, 19 ਫਰਵਰੀ 2026 : ਮੱਧ ਪ੍ਰਦੇਸ਼ (Madhya Pradesh) ਦੇ ਬੁਰਹਾਨਪੁਰ ਜਿ਼ਲੇ ਵਿਖੇ ਇਕ ਅਧਿਆਪਕ ਵਲੋਂ 10ਵੀਂ ਬੋਰਡ ਦਾ ਪੇਪਰ (10th board paper) ਵਟਸਐਪ ਸਟੇਟਸ ਤੇ ਪਾਏ ਜਾਣ ਤੇ ਉਸ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਅਧਿਆਪਕ

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜਿ਼ਲੇ ਵਿਚ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ ‘ਤੇ ਨਕਲ ਕਰਵਾਉਣ ਲਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਅੰਗਰੇਜ਼ੀ ਵਿਸ਼ੇ ਦੇ ਪੇਪਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦੇ ਦੋਸ਼ ਵਿਚ ਜਿਸ ਅਧਿਆਪਕਾ ਖਿ਼ਲਾਫ਼ ਕਾਰਵਾਈ ਕਰਨ ਦੇ ਉਦੇਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦਾ ਨਾਮ ਸੋਨੀ ਹੈ । ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਅਧਿਆਪਕਾ ਦੇ ਨਾਲ-ਨਾਲ ਪ੍ਰੀਖਿਆ ਕੇਂਦਰ ਸੁਪਰਡੈਂਟ ਅਤੇ ਸਹਾਇਕ ਕੇਂਦਰ ਸੁਪਰਡੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ । ਅਧਿਕਾਰੀਆਂ ਅਨੁਸਾਰ, ਤੁਕਈਥੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮੰਗਲਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਨਿਗਰਾਨ ਰਾਜਕੁਮਾਰ ਸੋਨੀ (Rajkumar Soni) ਨੇ ਪ੍ਰਸ਼ਨ-ਪੱਤਰ ਦੀ ਫੋਟੋ ਆਪਣੇ ਵਟਸਐਪ ਸਟੇਟਸ (WhatsApp status) ‘ਤੇ ਪਾ ਦਿੱਤੀ ਸੀ ।

ਦੋਸ਼ ਹੈ ਕਿ ਪ੍ਰਾਇਮਰੀ ਅਧਿਆਪਕਾ ਸੋਨੀ ਨੇ ਪ੍ਰੀਖਿਆ ਵਿਚ ਗੈਰ-ਹਾਜ਼ਰ ਇਕ ਵਿਦਿਆਰਥੀ ਦੇ ਮੇਜ਼ ‘ਤੇ ਰੱਖੇ ਪ੍ਰਸ਼ਨ-ਪੱਤਰ (Question paper) ਦੀ ਫੋਟੋ ਖਿੱਚ ਕੇ ਇਕ ਵਿਅਕਤੀ ਨੂੰ ਵੀ ਭੇਜੀ ਸੀ ਤਾਂ ਜੋ ਇਸ ਨੂੰ ਹੱਲ ਕਰ ਕੇ ਪ੍ਰੀਖਿਆਰਥੀਆਂ ਨੂੰ ਨਕਲ ਕਰਵਾਈ ਜਾ ਸਕੇ ।

Read More : ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਤੇ ਦੋ ਨਿਹੰਗਾਂ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here