ਤੇਜ਼ ਰਫ਼ਤਾਰ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਹੋਈ ਮੌਤ

0
22
Accident

ਉਤਰ ਪ੍ਰਦੇਸ਼, 19 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਬੀਤੀ ਰਾਤ ਤੇਜ ਰਫ਼ਤਾਰ ਕਾਰ (Speeding car) ਦੇ ਨਹਿਰ ਵਿਚ ਡੁੱਬਣ ਕਾਰਨ ਚਾਰ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਸਨ ਇਹ ਚਾਰੇ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਤੇਜ ਰਫ਼ਤਾਰ ਜੋ ਕਿ ਬੀਤੀ ਰਾਤ ਨਹਿਰ ਵਿਚ ਡਿੱਗ (Fell into the canal) ਗਈ ਅਤੇ ਉਸ ਵਿਚ ਸਵਾਰ ਚਾਰੋਂ ਨੌਜਵਾਨ ਵੀ ਮੌਤ ਦੇ ਘਾਟ ਉਤਰ ਗਏ ਵਿਚ ਰਾਹੁਲ, ਅਮਿਤ, ਮੋਹਿਤ ਅਤ ਇਕ ਹੋਰ ਨੌਜਵਾਨ ਸ਼ਾਮਲ ਹੈ । ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚੋਂ ਦੋ ਲਾਅ ਦੇ ਵਿਦਿਆਰਥੀ ਸਨ ਤੇ ਚਾਰੇ ਦੋਸਤ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਜਾ ਰਹੇ ਸਨ ।

ਹਾਦਸੇ ਬਾਰੇ ਕੀ ਦੱਸਿਆ ਸਥਾਨਕ ਲੋਕਾਂ ਨੇ

ਜਿਸ ਨਹਿਰ ਵਿਚ ਕਾਰ ਡਿੱਗੀ ਨੂੰ ਦੇਖਣ ਵਾਲੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਡਰਾਈਵਰ ਮੋੜ ਨਹੀਂ ਦੇਖ ਸਕਿਆ । ਜਿਸ ਕਾਰਨ ਕਾਰ 6 ਮੀਟਰ ਡੂੰਘੀ ਨਹਿਰ ਵਿੱਚ ਡਿੱਗ ਗਈ । ਲੋਕਾਂ ਨੇ ਕਾਰ ਦਾ ਦਰਵਾਜ਼ਾ ਤੋੜ ਕੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ । ਦੋਵਾਂ ਮੁੰਡਿਆਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਹੀ ਫਸੀਆਂ ਰਹੀਆਂ । ਬਾਅਦ ਵਿੱਚ ਕਾਰ ਨੂੰ ਕਰੇਨ ਨਾਲ ਬਾਹਰ ਕੱਢਿਆ ਗਿਆ ।

ਪੁਲਸ ਅਤੇ ਫਾਇਰ ਫਾਈਟਰਜ਼ (Police and firefighters) ਮੌਕੇ ‘ਤੇ ਪਹੁੰਚੇ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਪਰ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ । ਹਾਦਸੇ ਵਿੱਚ ਮਾਰੇ ਗਏ ਚੌਥੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ । ਪੇਂਡੂ ਪੁਲਸ ਸੁਪਰਡੈਂਟ (ਐਸ. ਪੀ.) ਨੇ ਕਿਹਾ ਕਿ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ  ।

Read More : ਨਹਿਰ ਵਿਚ ਡੁੱਬਣ ਕਾਰਨ ਹੋਈ ਨਵ-ਵਿਆਹੇ ਜੋੜੇ ਦੀ ਮੌਤ

LEAVE A REPLY

Please enter your comment!
Please enter your name here