ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਐਸ. ਜੀ. ਪੀ. ਸੀ. ‘ਤੇ ਗੰਭੀਰ ਸਵਾਲ

0
37
Giani Harpreet Singh

ਅੰਮ੍ਰਿਤਸਰ, 17 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ (Shiromani Akali Dal Punar Surjeet) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇਕ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਗੰਭੀਰ ਸਵਾਲ ਚੁੱਕੇ ਗਏ ।

ਕੀ ਸਵਾਲ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਨੇ

ਕਾਨਫਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਜਿਥੇ ਐਸ. ਜੀ. ਪੀ. ਸੀ. ਤੇ ਗੰਭੀਰ ਸਵਾਲ ਚੁੱਕੇ ਉਥੇ ਕਿਹਾ ਕਿ ਸਾਲ 2002 ’ਚ ਇਕ ਬੀਬੀ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾਨ ਵਜੋਂ ਮਿਲੀ ਜ਼ਮੀਨ ਨੂੰ 7000 ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ । ਜਦਕਿ ਇਹ ਜ਼ਮੀਨ ਮੇਨ ਹਾਈਵੇ ’ਤੇ ਪੈਂਦੀ ਹੈ ਅਤੇ ਇਸ ਨੂੰ ਇੰਨੇ ਸਸਤੇ ਰੇਟ ’ਤੇ ਕਿਉਂ ਵੇਚਿਆ ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਤੇ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਗਮਾਡਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਗਮਾਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 39 ਕਰੋੜ 43 ਲੱਖ ਰੁਪਏ ਦਿੱਤੇ । ਗੁਰਦੁਆਰਾ ਐਕਟ (Gurdwara Act) ਅਨੁਸਾਰ ਗੁਰਦੁਆਰਾ ਸਾਹਿਬ ਦੀ ਵੇਚੀ ਗਈ ਜ਼ਮੀਨ ਦਾ ਪੈਸਾ ਗੁਰਦੁਆਰਿਆਂ ਦੀ ਉਸਾਰੀ ਜਾਂ ਲੰਗਰ ਆਦਿ ’ਤੇ ਖਰਚ ਨਹੀਂ ਕੀਤਾ ਜਾ ਸਕਦਾ । ਇਸ ਪੈਸੇ ਦੀ ਸਿਰਫ਼ ਜ਼ਮੀਨ ਹੀ ਖਰੀਦੀ ਜਾ ਸਕਦੀ ਹੈ। ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਆਸੇ-ਪਾਸੇ ਕਿਤੇ ਕੋਈ ਜ਼ਮੀਨ ਨਹੀਂ ਖਰੀਦੀ ਗਈ ।

ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਦੱਸੇ ਕਿ ਪੈਸਾ ਗੁਰਦੁਆਰਾ ਅੰਬ ਕਮੇਟੀ ਕੋਲ ਪਿਆ ਹੈ ਜਾਂ ਨਹੀਂ

ਉਨ੍ਹਾਂ ਸਵਾਲ ਚੁੱਕਿਆ ਗੁਰਦੁਆਰਾ ਅੰਬ ਕਮੇਟੀ ਕੋਲ 39 ਕਰੋੜ 43 ਲੱਖ ਰੁਪਇਆ ਪਿਆ ਵੀ ਹੈ ਜਾਂ ਨਹੀਂ । ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ।  ਉਨ੍ਹਾਂ ਕਿਹਾ ਜੇਕਰ ਅੰਬ ਸਾਹਿਬ ਦੀ ਕਮੇਟੀ (Amb Sahib Committee) ਕੋਲ ਇਹ ਪੈਸਾ ਪਿਆ ਹੈ ਤਾਂ ਉਸ ਦੀ ਹੁਣ ਤੱਕ ਜ਼ਮੀਨ ਕਿਉਂ ਨਹੀਂ ਖਰੀਦੀ ਗਈ ਅਤੇ ਇਸ ਪੈਸੇ ਨੂੰ ਐਸ. ਜੀ. ਪੀ. ਸੀ. ਹੁਣ ਤੱਕ ਫੰਡਾਂ ’ਚ ਕਿਉਂ ਰੱਖਿਆ । ਕਿਉਂਕਿ ਗਮਾਡਾ ਵੱਲੋਂ 2023 ’ਚ ਪੈਸੇ ਦਿੱਤੇ ਗਏ ਸਨ ਅਤੇ ਹੁਣ ਤਿੰਨ ਸਾਲ ਬਾਅਦ ਜ਼ਮੀਨ ਦੇ ਰੇਟ 2023 ਦੇ ਮੁਕਾਬਲੇ ਕਾਫ਼ੀ ਵਧ ਚੁੱਕੇ ਹਨ ।

ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨਾਂ ਦੀ ਜਾਇਦਾਦਾਂ ਦੀ ਮਾਲਕ ਨਹੀਂ ਸਿਰਫ਼ ਕੇਅਰ ਟੇਕਰ ਹੈ

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੀ ਜ਼ਮੀਨਾਂ ਜਾਇਦਾਦਾਂ ਦੀ ਸ਼੍ਰੋਮਣੀ ਕਮੇਟੀ ਮਾਲਕ ਨਹੀਂ ਹੈ, ਉਹ ਸਿਰਫ਼ ਇਨ੍ਹਾਂ ਜਾਇਦਾਦਾਂ ਦੀ ਕੇਅਰ ਟੇਕਰ ਹੈ । ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੈ । ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਜੇਕਰ ਜ਼ਮੀਨ ਵੇਚਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਪਾਰਦਰਸ਼ੀ ਢੰਗ ਨਾਲ ਵੇਚੀ ਜਾਵੇ ਅਤੇ ਉਸ ਦਾ ਹਿਸਾਬ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ ।

Read More : ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

LEAVE A REPLY

Please enter your comment!
Please enter your name here