ਹਰਿਆਣਾ, 16 ਫਰਵਰੀ 2026 : ਹਰਿਆਣਾ (Haryana) ਦੇ ਯਮੁਨਾਨਗਰ ਵਿਖੇ ਇਕ ਵਿਅਕਤੀ ਵਲੋਂ ਘਰ ਵਿਚ ਦਾਖਲ ਹੋ ਕੇ ਇਕ ਮਹਿਲਾ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਯਮੁਨਾਨਗਰ (Yamunanagar) ਵਿਖੇ ਜੋ ਇਕ ਮਹਿਲਾ ਜਿਸਨੂੰ ਇਕ ਭਾਰਤੀ ਫੌਜੀ ਦੀ ਪਤਨੀ ਦੱਸਿਆ ਜਾ ਰਿਹਾ ਹੈ ਦਾ ਕਿਸੇ ਵਿਅਕਤੀ ਵਲੋਂ ਚਾਕੂ ਨਾਲ ਹਮਲਾ (Knife attack) ਕਰਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਮੋਨਿਕਾ ਦੱਸਿਆ ਜਾ ਰਿਹਾ ਹੈ । ਚਾਕੂ ਮਾਰਨ ਵਾਲੇ ਨੇ ਔਰਤ ਦਾ ਗਲਾ ਵੱਢ ਦਿੱਤਾ ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ । ਪਰਿਵਾਰਕ ਮੈਂਬਰ ਜ਼ਖ਼ਮੀ ਹਾਲਤ ਵਿਚ ਔਰਤ ਨੂੰ ਜਗਾਧਰੀ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਜਿ਼ਆਦਾ ਖੂਨ ਵਹਿਣ ਅਤੇ ਗਰਦਨ ਦੀ ਨਾੜੀ ਕੱਟਣ ਕਾਰਨ ਹੋਈ ਹੈ ।
ਪੁਲਸ ਨੇ ਮਹਿਲਾ ਦੀ ਲਾਸ਼ ਕਬਜੇ ਵਿਚ ਲੈ ਕਰ ਦਿੱਤੀ ਹੈ ਕਾਰਵਾਈ ਸ਼ੁਰੂ
ਉਕਤ ਮੋਨਿਕਾ ਨਾਮ ਦੀ 34 ਸਾਲਾ ਔਰਤ ਜਿਸਦਾ ਪਤੀ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ, ਦੇ ਨਾਲ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਛਪਰਾ ਥਾਣੇ ਦੀ ਪੁਲਸ ਮੌਕੇ `ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਈ । ਪੁਲਸ ਅਧਿਕਾਰੀਆਂ (Police officers) ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਉਕਤ ਘਟਨਾ ਜੋ ਕਿ ਛਪਰਾ ਪੁਲਸ ਸਟੇਸ਼ਨ ਅਧੀਨ ਆਉਂਦੇ ਭੰਭੋਲ ਪਿੰਡ ਵਿੱਚ ਵਾਪਰੀ ।
ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਨਿਕਾ ਆਪਣੇ ਕਮਰੇ ਵਿੱਚ ਸੌਂ ਰਹੀ ਸੀ । ਰਾਤ ਲਗਭਗ 11:30 ਵਜੇ ਇੱਕ ਵਿਅਕਤੀ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਹਮਲਾਵਰ ਨੇ ਉਸ ਦੀ ਗਰਦਨ ‘ਤੇ ਕਈ ਵਾਰ ਚਾਕੂ ਮਾਰਿਆ । ਜਦੋਂ ਤੱਕ ਮੋਨਿਕਾ ਦੀਆਂ ਚੀਕਾਂ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਮੌਕੇ `ਤੇ ਪਹੁੰਚੇ ਤਾਂ ਹਮਲਾਵਰ ਮੌਕੇ ਤੋਂ ਭੱਜ ਚੁੱਕਾ ਸੀ । ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪ੍ਰੰਤੂ ਪੁਲਸ ਵਲੋਂ ਫੋਰੈਂਸਿਕ ਟੀਮਾਂ (Forensic teams) ਨਾਲ ਮਿਲ ਕੇ ਘਟਨਾ ਸਥਾਨ ਦੀ ਜਾਂਚ ਕੀਤੀ । ਨੇੜਲੇ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ।
Read More : ਪੰਜਾਬ ਵਿਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ









