ਕਪੂਰਥਲਾ, 14 ਫਰਵਰੀ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਵਿਖੇ ਇਕ ਨੌਜਵਾਨ ਵਲੋਂ ਬਾਥਰੂਮ ਵਿਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਸੀ ਨੌਜਵਾਨ ਜਿਸਨੇ ਇਕੋਦਮ ਅਜਿਹਾ ਕਦਮ ਚੁੱਕਿਆ
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਵਿਖੇ ਜੋ ਇਕ ਨੌਜਵਾਨ ਵਲੋਂ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਘਰ ਦੇ ਬਾਥਰੂਮ ਵਿਚ ਜਾ ਕੇ ਫਾਹਾ (Noose) ਲੈ ਕੇ ਖੁਦਕੁਸ਼ੀ ਕੀਤੀ ਗਈ ਹੈ ਦਾ ਨਾਮ ਕਰਣ ਕੁਮਾਰ ਮਹਾਜਨ (Karan Kumar Mahajan) ਹੈ ਤੇ ਉਹ ਸਿਰਫ਼ 29 ਸਾਲਾਂ ਦਾ ਸੀ । ਦੱਸਣਯੋਗ ਹੈ ਕਿ ਨੌਜਵਾਨ ਵਲੋਂ ਚੁੱਕੇ ਗਏ ਉਪਰੋਕਤ ਕਦਮ ਨਾਲ ਵਿਆਹ ਦੀਆਂ ਖੁਸ਼ੀਆਂ ਇੱਕੋ ਪਲ ਵਿਚ ਗਮ ਵਿਚ ਹੀ ਬਦਲ ਗਈਆਂ । ਜਦੋਂ ਕਿ ਨੌਜਵਾਨ ਦੇ ਘਰ ਸ਼ਗਨ ਦੀ ਰਸਮ ਦੀ ਤਿਆਰੀ ਚੱਲ ਰਹੀ ਸੀ । ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਵਿਆਹ ਜਲੰਧਰ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ ।
ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਚਾਚੇ ਨੇ ਕੀ ਦੱਸਿਆ
ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਕਰਣ ਕੁਮਾਰ ਮਹਾਜਨ ਦੇ ਚਾਚੇ ਭਾਜਪਾ ਨੇਤਾ ਧਰਮਪਾਲ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ ਨੌਜਵਾਨ ਆਪਣੇ ਘਰ ਦੀ ਤੀਜੀ ਮੰਜਿ਼ਲ ‘ਤੇ ਗਿਆ ਅਤੇ ਬਾਥਰੂਮ ਵਿਚ ਫਾਹਾ ਲੈ ਲਿਆ । ਜਦੋਂ ਉਹ ਕਾਫ਼ੀ ਦੇਰ ਤੱਕ ਦਿਖਾਈ ਨਹੀਂ ਦਿੱਤਾ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ । ਜਦੋਂ ਬਾਥਰੂਮ ਦਾ ਕਮਰਾ ਖੋਲ੍ਹ ਕੇ ਵੇਖਿਆ ਤਾਂ ਨੌਜਵਾਨ ਫਾਹੇ ਨਾਲ ਲਟਕ ਰਿਹਾ ਸੀ । ਉਨ੍ਹਾਂ ਕਿਹਾ ਕਿ ਕਰਣ ਆਪਣੇ ਵਿਆਹ ਵਿਚ ਡਾਂਸ ਕਰਨ ਦੀ ਕੱਲ੍ਹ ਤੋਂ ਤਿਆਰੀ ਕਰ ਰਿਹਾ ਸੀ ਅਤੇ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ । ਉਸ ਨੇ ਆਪਣੀ ਹੋਣ ਵਾਲੀ ਪਤਨੀ ਨਾਲ ਵੀ ਚੰਗੀ ਗੱਲਬਾਤ ਕੀਤੀ ।
ਕੀ ਦੱਸਿਆ ਐਸ. ਐਚ. ਓ. ਨੇ
ਕਪੂਰਥਲਾ ਸਿਟੀ ਦੇ ਐਸ. ਐਚ. ਓ. ਅਮਨਦੀਪ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ । ਪਰਿਵਾਰ ਨੇ ਕੇਸ ਦਰਜ ਕਰਨ ਜਾਂ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਗੁਪਤ ਤਰੀਕੇ ਨਾਲ ਜਾਂਚ ਕਰ ਰਹੀ ਹੈ ।
Read More : ਆਈ. ਆਈ. ਟੀ. ਕਾਨਪੁਰ ‘ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ









