ਚੌਥੇ ਸਥਾਨ ‘ਤੇ ਰਹਿਣ ਵਾਲੇ ਓਲੰਪਿਕ ਖਿਡਾਰੀਆਂ ਨੂੰ Tata Motors ਨੇ ਭੇਟ ਕੀਤੀਆਂ Altroz ਕਾਰਾਂ

0
122

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰਾਂ ਦਿੱਤੀਆਂ ਜੋ ਟੋਕੀਓ ਓਲੰਪਿਕ ‘ਚ ਕਾਂਸੀ ਤਗਮਾ ਤੋਂ ਖੁੰਝ ਗਏ ਸਨ। ਭਾਰਤੀ ਗੋਲਫਰ ਅਦਿਤੀ ਅਸ਼ੋਕ, ਪਹਿਲਵਾਨ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਐਤਵਾਰ ਨੂੰ ਸਮਾਪਤ ਹੋਈਆਂ ਟੋਕੀਓ ਖੇਡਾਂ ‘ਚ ਚੌਥੇ ਸਥਾਨ ’ਤੇ ਰਹੀ ਸੀ। ਬਿਆਨ ਮੁਤਾਬਕ ‘ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਪਦੰਡ ਸਥਾਪਤ ਕੀਤੇ ਅਤੇ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।’

ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਿਚ ਚੌਥਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ 16 ਖਿਡਾਰਨਾਂ ਕਪਤਾਨ ਰਾਣੀ ਰਾਮਪਾਲ, ਨੇਹਾ ਗੋਇਲ, ਨਵਨੀਤ ਕੌਰ, ਉਦਿਤਾ, ਵੰਦਨਾ ਕਟਾਰੀਆ, ਨਿਸ਼ਾ ਵਾਰਸੀ, ਸਵਿਤਾ ਪੂਨੀਆ, ਮੋਨਿਕਾ ਮਾਲਿਕ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਵਜੋਤ ਕੌਰ, ਸ਼ਰਮੀਲਾ ਦੇਵੀ, ਸੁਸ਼ੀਲਾ ਚਾਨੂ, ਸਲੀਮਾ ਟੇਟੇ, ਨਿੱਕੀ ਪ੍ਰਦਾਨ, ਰਜਨੀ ਏਤਿਮਾਰਪੂ, ਮੁੱਕੇਬਾਜ਼ ਸਤੀਸ਼ ਕੁਮਾਰ (91 ਕਿ. ਗ੍ਰਾ.) ਤੇ ਪੂਜਾ ਰਾਣੀ (75 ਕਿ. ਗ੍ਰਾ.), ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅਤੇ ਪਹਿਲਵਾਨ ਦੀਪਕ ਪੂਨੀਆ ਨੂੰ ‘ਟਾਟਾ ਅਲਟ੍ਰੋਜ਼’ ਕਾਰਾਂ ਭੇਟ ਕਰਕੇ ਸਨਮਾਨਿਤ ਕੀਤਾ। ਸਮਾਰੋਹ ਵਿਚ ਸਿਰਫ ਗੋਲਫ ਅਦਿਤੀ ਅਸ਼ੋਕ ਮੌਜੂਦ ਨਹੀਂ ਸੀ, ਜਿਹੜੀ ਵਿਦੇਸ਼ ਵਿਚ ਖੇਡ ਰਹੀ ਹੈ।

LEAVE A REPLY

Please enter your comment!
Please enter your name here