ਅਵਾਰਾ ਕੁੱਤਿਆਂ ਨੇ ਕੀਤਾ 8 ਸਾਲਾ ਬੱਚੀ ਨੂੰ ਗੰਭੀਰ ਜ਼ਖ਼ਮੀ

0
26
Stray dogs

ਬਠਿੰਡਾ, 10 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਭਾਗੂ ਵਿਖੇ ਇਕ ਮਾਸੂਮ ਜਿਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਵੱਢ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੀਆਂ ਥਾਵਾਂ ਤੋਂ ਨੋਚਿਆ ਹੈ ਅਵਾਰਾ ਕੁੱਤਿਆਂ ਨੇ ਬੱਚੀ ਨੂੰ

ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਗੂ ਦੀ 8 ਸਾਲਾ ਜਿਸ ਮਾਸੂਮ ਜਿਹੀ ਬੱਚੀ ਨੂੰ ਅਵਾਰਾ ਕੁੱਤਿਆਂ ਵਲੋਂ ਨੋਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੱਚੀ ਨੂੰ 40 ਥਾਵਾਂ ਤੋਂ ਨੋਚਿਆ (Notched) ਗਿਆ ਦੱਸਿਆ ਜਾ ਰਿਹਾ ਹੈ । ਜ਼ਖਮੀ ਬੱਚੀ (Injured girl) ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਬੱਚੀ ਨੂੰ ਇਸ ਤਰ੍ਹਾਂ ਤੇ ਉਹ ਵੀ ਇੰਨੀਆਂ ਥਾਵਾਂ ਤੇ ਨੋਚੇ ਜਾਣ ਕਰਕੇ ਉਸਦੀ ਹਾਲਤ ਕਾਫੀ ਗੰਭੀਰ ਹੈ ਅਤੇ ਨਾ ਹੀ ਉਹ ਕੁਝ ਖਾ ਰਹੀ ਹੈ ਤੇ ਨਾ ਹੀ ਸੋ ਰਹੀ ਹੈ ।

ਪੀੜ੍ਹਤ ਬੱਚੀ ਦੀ ਮਾਂਤ ਨੇ ਕੀ ਦੱਸਿਆ ਕਿ

ਅਵਾਰਾ ਕੁੱਤਿਆਂ ਵਲੋਂ ਨੋਚੇ ਜਾਣ ਦਾ ਸਿ਼ਕਾਰ ਹੋਈ ਬੱਚੀ ਦੀ ਮਾਂ ਕਰਮਜੀਤ ਕੌਰ ਨੇ ਦੱਸਿਆ ਕੀ ਬੱਚੀ ਘਰ ਵਿੱਚ ਖੇਡਦੀ ਖੇਡਦੀ ਬਾਹਰ ਚਲੀ ਗਈ ਤਾਂ ਬਾਹਰ ਕੁੱਤਿਆਂ ਦੇ ਝੁੰਡ ਉਸ ਨੂੰ ਖੇਤ ਵਿੱਚ ਖਿੱਚ ਕੇ ਲੈ ਗਏ ਤੇ ਉਸ ਦੀਆਂ ਚੀਕਾਂ ਸੁਣ ਕੇ ਉਹ ਬਾਹਰ ਗਈ ਤੇ ਗੁਆਂਢੀਆਂ ਨੂੰ ਬੁਲਾ ਕੇ ਕੁੱਤਿਆਂ ਤੋਂ ਬੱਚੀ ਨੂੰ ਛਿੜਵਾਇਆ ਗਿਆ ,ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ।

ਪਿੰਡ ਵਿਚ ਕੁੱਤੇ ਬਹੁਤ ਹੀ ਜਿ਼ਆਦਾ ਹਨ

ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਕੁੱਤੇ ਹਨ ,ਇਸ ਬਾਰੇ ਕਈ ਵਾਰ ਪੰਚਾਇਤ ਨੂੰ ਕਿਹਾ ਗਿਆ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ, ਇਸ ਤੋਂ ਪਹਿਲਾਂ ਕਈ ਵਾਰ ਕੁੱਤਿਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਕੱਟ ਲਿਆ ਹੈ । ਸਮਾਜ ਸੇਵੀ ਗੁਰਜੰਟ ਸਿੰਘ ਨੇ ਦੱਸਿਆ ਕਿ ਇੱਥੇ ਕੋਈ ਵੀ ਸੁਰੱਖਿਤ ਨਹੀਂ। ਕਿਸੇ ਨੂੰ ਨਸ਼ੇੜੀ ਘਿਰ ਰਹੇ ਹਨ ,ਕਿਸੇ ਨੂੰ ਅਵਾਰਾ ਕੁੱਤੇ । ਅਵਾਰਾ ਕੁੱਤੇ ਰੋਜ਼ਾਨਾ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ।

ਕੀ ਆਖਿਆ ਪਿੰਡ ਵਾਸੀਆਂ ਨੇ

ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕੁੱਤਿਆਂ ਨੇ ਕਈ ਬੱਚਿਆਂ ਨੂੰ ਆਪਣਾ ਸਿ਼ਕਾਰ ਬਣਾਇਆ ਹੈ । ਬੱਚੇ ਸਕੂਲ ਜਾਣ ਸਮੇਂ ਵੀ ਸੁਰੱਖਿਤ ਨਹੀਂ ਹਨ ਤੇ ਨਾ ਹੀ ਇਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ ।

Read More : ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

LEAVE A REPLY

Please enter your comment!
Please enter your name here