ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ `ਚ ਮੁਲਜ਼ਮ ਗ੍ਰਿਫ਼ਤਾਰ

0
33
Arrest

ਖਰਗੋਨ (ਮੱਧ ਪ੍ਰਦੇਸ਼), 9 ਫਰਵਰੀ 2026 : ਮੱਧ ਪ੍ਰਦੇਸ਼ (Madhya Pradesh) ਦੇ ਇਕ ਬਜ਼ੁਰਗ ਵਿਅਕਤੀ ਨੂੰ 45 ਸਾਲ ਪਹਿਲਾਂ ਦਰਜ ਕਣਕ ਚੋਰੀ (Wheat theft) ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਚੋਰੀ ਕੀਤੀ ਗਈ ਕਣਕ ਦੀ ਕੀਮਤ 100 ਰੁਪਏ ਸੀ

ਪੁਲਸ ਨੇ ਦੱਸਿਆ ਕਿ ਸਲੀਮ ਅਤੇ 6 ਹੋਰਾਂ ਨੇ 1980 ‘ਚ ਬਾਲਸਮੁੰਦ ਦੇ ਕਾਕੜ ਇਲਾਕੇ ‘ਚ ਖੇਤਾਂ ਤੋਂ ਕਣਕ ਚੋਰੀ ਕੀਤੀ ਸੀ । ਚੋਰੀ ਕੀਤੀ ਗਈ ਕਣਕ ਦੀ ਕੀਮਤ 100 ਰੁਪਏ ਸੀ । ਉਸ ਸਮੇਂ ਸਲੀਮ 20 ਸਾਲ ਦਾ ਸੀ । ਸਲੀਮ ਚੋਰੀ ਤੋਂ ਬਾਅਦ ਭੱਜ ਗਿਆ ਅਤੇ ਗੁਆਂਢੀ ਧਾਰ ਜ਼ਿਲੇ ਦੇ ਬਾਗ ਕਸਬੇ `ਚ ਆਪਣੇ ਬੇਟੇ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਲੱਗਾ ।

ਸਲੀਮ ਕਰ ਰਿਹਾ ਸੀ ਕਰਿਆਣੇ ਦੀ ਦੁਕਾਨ ਵਿਚ ਜੀਵਨ ਨਿਰਵਾਹ

ਇਹ ਮਾਮਲਾ ਅਦਾਲਤਾਂ `ਚ ਪੈਂਡਿੰਗ ਰਿਹਾ ਜਦਕਿ ਸਲੀਮ (Salim) ਦੇ ਖਿ਼ਲਾਫ਼ ਵਾਰੰਟ ਵੀ ਜਾਰੀ ਕੀਤਾ ਗਿਆ ਸੀ । ਇਕ ਹੋਰ ਮੁਲਜ਼ਮ ਦੀ ਤਲਾਸ਼ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸਲੀਮ ਕਰਿਆਨੇ ਦੀ ਦੁਕਾਨ ਰਾਹੀਂ ਜੀਵਨ ਨਿਰਬਾਹ ਕਰ ਰਿਹਾ ਹੈ । ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

Read More : ਆਈ. ਆਈ. ਟੀ. ਦੀ ਸੇਵਾਮੁਕਤ ਮੁਲਾਜ਼ਮ ਨਾਲ ਹੋਈ ਕਰੋੜਾਂ ਦੀ ਧੋਖਾਦੇਹੀ

LEAVE A REPLY

Please enter your comment!
Please enter your name here