ਪੀ. ਐੱਨ. ਬੀ. ਦੇ 5 ਅਧਿਕਾਰੀਆਂ ਨੇ ਕੀਤੀ 60 ਕਰੋੜ ਰੁਪਏ ਦੀ ਧੋਖਾਦੇਹੀ

0
14
PNB

ਨੋਇਡਾ, 9 ਫਰਵਰੀ 2026 : ਨੋਇਡਾ ਸੈਕਟਰ-49 ਥਾਣਾ ਖੇਤਰ ‘ਚ ਪੰਜਾਬ ਨੈਸ਼ਨਲ ਬੈਂਕ (Punjab National Bank) (ਪੀ. ਐੱਨ. ਬੀ.) ਦੇ 5 ਸੀਨੀਅਰ ਅਧਿਕਾਰੀਆਂ ਖਿ਼ਲਾਫ਼ ਲੱਗਭਗ 60 ਕਰੋੜ ਰੁਪਏ ਦੀ ਜਾਇਦਾਦ ਹੜੱਪਣ (Property grabbing) ਦੀ ਕਥਿਤ ਸਾਜਿ਼ਸ਼ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ । ਇਹ ਕਾਰਵਾਈ 1 ਇਕ ਹੋਟਲ ਕਾਰੋਬਾਰੀ ਦੀ ਪਟੀਸ਼ਨ `ਤੇ ਅਦਾਲਤ ਦੇ ਹੁਕਮ ਤੋਂ ਬਾਅਦ ਕੀਤੀ ਗਈ ।

ਕਿਸ ਕਿਸ ਖਿਲਾਫ਼ ਦਰਜ ਕੀਤਾ ਗਿਆ ਹੈ ਕੇਸ

ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਭਾਰਦਵਾਜ ਅਨੁਸਾਰ ਸੈਕਟਰ-47 ਨਿਵਾਸੀ ਹੋਟਲ ਕਾਰੋਬਾਰੀ ਅਨਿਲ ਬੱਬਰ (66) ਦੀ ਸਿ਼ਕਾਇਤ ‘ਤੇ ਬੈਂਕ ਦੇ ਖੇਤਰੀ ਮੁਖੀ ਰਵਿੰਦਰ ਕੁਮਾਰ ਪਾਂਡੇ, ਖੇਤਰੀ ਪ੍ਰਬੰਧਕ ਪ੍ਰਿਆ ਰੰਜਨ, ਬ੍ਰਾਂਚ ਪ੍ਰਬੰਧਕ ਨਰਿੰਦਰ ਸਿੰਘ ਬਿਸ਼ਟ, ਜ਼ੋਨਲ ਹੈੱਡ ਐੱਸ. ਐੱਨ. ਦੂਬੇ ਅਤੇ ਐੱਮ. ਸੀ. ਸੀ. ਹੈੱਡ ਮਨੀਸ਼ ਕਸ਼ਯਪ ਦੇ ਖਿ਼ਲਾਫ਼ ਮਾਮਲਾ ਦਰਜ (Case registered) ਕੀਤਾ ਗਿਆ ਹੈ । ਮੁਲਜ਼ਮਾਂ `ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਹੋਇਆ ਹੈ ।

ਕੀ ਦੋਸ਼ ਲਗਾਇਆ ਸੀ ਸਿ਼ਕਾਇਤਕਰਤਾ ਨੇ

ਸਿ਼ਕਾਇਤ ਮੁਤਾਬਕ ਅਨਿਲ ਬੱਬਰ ਨੇ ਸਾਲ-2013 ’ਚ ਹਰਿਦੁਆਰ ਸਥਿਤ ਪੀ. ਐੱਨ. ਬੀ. ਬ੍ਰਾਂਚ ਤੋਂ ਹੋਟਲ ਖਰੀਦ ਅਤੇ ਸੰਚਾਲਨ ਲਈ 9.5 ਕਰੋੜ ਰੁਪਏ ਦਾ ਟਰਮ ਲੋਨ ਲਿਆ ਸੀ । ਉਨ੍ਹਾਂ ਨੇ 2016 ਤੱਕ ਲੱਗਭਗ 13 ਕਰੋੜ ਰੁਪਏ ਚੁਕਾ ਦਿੱਤੇ, ਇਸ ਦੇ ਬਾਵਜੂਦ ਬੈਂਕ ਵੱਲੋਂ ਵਿਆਜ ਦਰ ਵਧਾ ਕੇ ਬਕਾਇਆ ਦਿਖਾਉਣ ਅਤੇ ਜਾਇਦਾਦ ਦਾ ਘੱਟ ਮੁਲਾਂਕਣ ਕਰ ਕੇ ਸਾਰਸੀ ਐਕਟ ਦੇ ਹੇਠ ਨਿਲਾਮੀ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਗਿਆ ਹੈ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read More : ਆਈ. ਆਈ. ਟੀ. ਦੀ ਸੇਵਾਮੁਕਤ ਮੁਲਾਜ਼ਮ ਨਾਲ ਹੋਈ ਕਰੋੜਾਂ ਦੀ ਧੋਖਾਦੇਹੀ

LEAVE A REPLY

Please enter your comment!
Please enter your name here