ਫਰੀਦਾਬਾਦ ਵਿਖੇ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ

0
34
Craft Mela

ਫਰੀਦਾਬਾਦ, 7 ਫਰਵਰੀ 2026 : ਹਰਿਆਣਾ (Haryana)ਦੇ ਸ਼ਹਿਰ ਫਰੀਦਾਬਾਦ ਦੇ ਸੂਰਜਕੁੰਡ ਵਿਚ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ (39th International Self-reliant Crafts Fair) ਆਯੋਜਿਤ ਕੀਤਾ ਗਿਆ ਹੈ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ।

ਕੀ ਕਾਰਨ ਹੈ ਇਸ ਮੇਲੇ ਦੀ ਵਿਸ਼ੇਸ਼ਤਾ ਦਾ

ਫਰੀਦਾਬਾਦ (Faridabad) ਵਿਖੇ ਜੋ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ ਕੀਤਾ ਗਿਆ ਹੈ ਵਿਚ ਜੋ ਵਸਤਾਂ ਮੇਲੇ ਵਿਚ ਆਉਣ ਵਾਲਿਆਂ ਦੇ ਦੇਖਣ ਲਈ ਪੇਸ਼ ਕੀਤੀਆਂ ਗਈਆਂ ਹਨ ਉਹ ਹਰਿਆਣਾ ਦੀਆਂ 18 ਜੇਲਾਂ ਦੇ ਕਰਮਚਾਰੀਆਂ (Prison employees) ਵਲੋਂ ਬਣਾਈਆਂ ਗਈਆਂ ਹਨ । ਜਿਸ ਕਰਕੇ ਮੇਲੇ ਵਿਚ ਨਾ ਸਿਰਫ਼ ਕਲਾਕਾਰਾਂ ਦੀ ਕਾਰੀਗਰੀ ਬਲਕਿ ਹਰਿਆਣਾ ਜੇਲ੍ਹ ਵਿਭਾਗ ਦੀ ਸੁਧਾਰਾਤਮਕ ਜੇਲ੍ਹ ਨੀਤੀ ਦੀ ਸਫਲਤਾ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ ।

ਮੇਲੇ ਵਿਚ ਕੀਤੇ ਗਏ ਹਨ ਤਰ੍ਹਾਂ ਤਰ੍ਹਾਂ ਦੇ ਕੈਦੀਆਂ ਵਲੋਂ ਬਣਾਏ ਗਏ ਉਤਪਾਦ ਪ੍ਰਸਤੁਤ

ਉਪਰੋਕਤ ਆਯੋਜਿਤ ਕੀਤੇ ਗਏ ਮੇਲੇ ਵਿਚ ਜੇਲ ਵਿਭਾਗ (Jail Department) ਦੁਆਰਾ ਵੱਖ-ਵੱਖ ਤਰ੍ਹਾਂ ਦੇ ਟੇਬਲਾਂ ਤੇ ਕੈਦੀਆਂ ਵਲੋਂ ਬਣਾਏ ਗਏ ਵੱਖ-ਵੱਖ ਉਤਾਪਾਦਾਂ ਨੂੰ ਵੀ ਸਜਾਇਆ ਗਿਆ ਹੈ । ਜਿਨ੍ਹਾਂ ਦੀ ਮੇਲੇ ਵਿਚ ਆਉਣ ਵਾਲੇ ਸੈਲਾਨੀਆਂ ਵਲੋਂ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ । ਕਿਉ਼ਕਿ ਜੇਲ ਦੇ ਕੈਦੀਆਂ ਵਲੋਂ ਜੋ ਉਤਪਾਦ ਬਣਾਏ ਗਏ ਹਨ ਉਹ ਸਾਰੇ ਦੇ ਸਾਰੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਹੀ ਹਨ । ਜਿਨ੍ਹਾਂ ਵਿਚ ਉੱਕਰੀ ਹੋਈ ਲੱਕੜ ਦਾ ਫਰਨੀਚਰ, ਸ਼ਾਨਦਾਰ ਤਰਖਾਣ ਅਤੇ ਪੇਂਟਿੰਗ, ਜੇਲ੍ਹ ਬੇਕਰੀ ਉਤਪਾਦ, ਸ਼ੁੱਧ ਐਲੋਵੇਰਾ-ਅਧਾਰਤ ਜੜੀ-ਬੂਟੀਆਂ ਵਾਲੇ ਉਤਪਾਦ, ਕਢਾਈ, ਸਿਲਾਈ, ਟੈਕਸਟਾਈਲ ਅਤੇ ਰੋਜ਼ਾਨਾ ਵਰਤੋਂ ਲਈ ਹੱਥ ਨਾਲ ਬਣੇ ਸਮਾਨ ਸ਼ਾਮਲ ਹਨ ।

ਅਜਿਹਾ ਕਰਨ ਦਾ ਮੁੱਖ ਉਦੇਸ਼ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਕਰਨਾ ਹੈ

ਹਰਿਆਣਾ ਜੇਲ੍ਹ ਵਿਭਾਗ ਵਲੋਂ ਜੋ ਉਪਰੋਕਤ ਕਦਮ ਚੁੱਕਿਆ ਗਿਆ ਹੈ ਦਾ ਮੁੱਖ ਉਦੇਸ਼ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਕਰਕੇੇ ਸਮਾਜ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣਾ ਹੈ ਤਾਂ ਜੋ ਉਨ੍ਹਾਂ ਨੂੰ ਵਿਤੀ ਤੌਰ ਤੇ ਆਤਮ-ਨਿਰਭਰ (Self-reliant) ਬਣਾਇਆ ਜਾ ਸਕੇ । ਉਕਤ ਉਦੇਸ਼ ਦੇ ਚਲਦਿਆਂ ਸੁਧਾਰ ਪਹਿਲ ਕਦਮੀਆਂ ਦੇ ਹਿੱਸੇ ਵਜੋਂ ਹਰਿਆਣਾ ਸਰਕਾਰ ਦੇ ਜੇਲ੍ਹਾਂ ਵਿਚ ਵਿਆਪਕ ਸੁਧਾਰ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਕੈਦੀਆਂ ਨੂੰ ਯੋਜਨਾਬੱਧ ਢੰਗ ਨਾਲ ਵੱਖ-ਵੱਖ ਕਿੱਤਿਆਂ (Different professions) ਵਿਚ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ।

ਸਹੀ ਮਾਰਗ ਦਰਸ਼ਨ ਨਾਲ ਹਰ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਸਕਾਰਾਤਮਕ ਤਬਦੀਲੀ

ਇਹ ਸਟਾਲ ਸਿਰਫ਼ ਵਿਕਰੀ ਦਾ ਸਥਾਨ ਨਹੀਂ ਹੈ, ਸਗੋਂ ਸਮਾਜ ਨੂੰ ਇੱਕ ਸੰਦੇਸ਼ ਹਨ ਕਿ ਸਹੀ ਮੌਕਾ ਅਤੇ ਮਾਰਗਦਰਸ਼ਨ ਦਿੱਤੇ ਜਾਣ ‘ਤੇ ਹਰ ਵਿਅਕਤੀ ਸਕਾਰਾਤਮਕ ਤਬਦੀਲੀ ਪ੍ਰਾਪਤ ਕਰ ਸਕਦਾ ਹੈ । ਕਲਾ ਮੇਲੇ ਵਿਚ ਸੈਲਾਨੀ ਨਾ ਸਿਰਫ਼ ਇਹ ਚੀਜ਼ਾਂ ਖਰੀਦ ਰਹੇ ਹਨ, ਸਗੋਂ ਕੈਦੀਆਂ ਦੇ ਹੁਨਰ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਵਿਭਾਗ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ । ਇਹ ਪਹਿਲ ਹਰਿਆਣਾ ਸਰਕਾਰ ਵੱਲੋਂ ਜੇਲ੍ਹਾਂ ਦੇ ਅੰਦਰ ਵੀ ਸਵੈ-ਨਿਰਭਰ ਭਾਰਤ ਦੀ ਧਾਰਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਸਬੂਤ ਹੈ ।

Read More : ਹਰਿਆਣਾ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਲਿਆ ਅਹਿਮ ਫੈਸਲਾ

LEAVE A REPLY

Please enter your comment!
Please enter your name here