ਇਸਲਾਮਾਬਾਦ, 6 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੀ ਰਾਜਧਾਨੀ ਇਸਲਾਮਾਬਾਦ ਵਿਖੇ ਜੁੰਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ (Bomb explosion) ਹੋਣ ਦਾ ਸਮਾਚਾਰ ਮਿਲਿਆ ਹੈ ।
ਧਮਾਕੇ ਦੌਰਾਨ ਕਿੰਨੇ ਜ਼ਖ਼ਮੀ ਤੇ ਕਿੰਨੇ ਉਤਰੇ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ (Islamabad) ਵਿਖੇ ਜੁੰਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ ਹੈ ਵਿਚ ਜਾਣਕਾਰੀ ਅਨੁਸਾਰ 15 ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਅਤੇ 80 ਤੋਂ ਵਧ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਧਮਾਕੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਧਮਾਕੇ ਵਾਲੀ ਥਾਂ ਦੇ ਨੇੜੇ ਬਣੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ । ਦੱਸਣਯੋਗ ਹੈ ਕਿ ਪਾਕਿਸਤਾਨੀ ਸਰਕਾਰ (Pakistani Government) ਵਲੋਂ ਹਾਲੇ ਤੱਕ ਸਿਰਫ 12 ਲੋਕਾਂ ਦੀ ਮੌਤ ਦੀ ਹੀ ਪੁਸ਼ਟੀ ਕੀਤੀ ਗਈ ਹੈ ।
ਫੌਜ ਤੇ ਪੁਲਸ ਟੀਮਾਂ ਨੇ ਘੇਰ ਲਿਆ ਹੈ ਖੇਤਰ ਨੂੰ
ਪ੍ਰਾਪਤ ਜਾਣਕਾਰੀਆਂ ਮੁਤਾਬਕ ਜ਼ਖ਼ਮੀਆਂ (injured) ਨੂੰ ਜਿਥੇ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਸੀ. ਡੀ. ਏ. ਹਸਪਤਾਲ ਵਿੱਚ ਜਿਥੇ ਦਾਖਲ ਕਰਵਾਇਆ ਗਿਆ ਹੈ, ਉਥੇ ਦੂਸਰੇ ਪਾਸੇ ਧਮਾਕੇ ਕਾਰਨ ਸਰੀਰ ਦੇ ਹਿੱਸੇ ਖਿੰਡੇ ਹੋਏ ਦਿਖਾਈ ਦੇ ਰਹੇ ਹਨ । ਜਿਸ ਨਾਲ ਚੁਫੇਰੇਓਂ ਦਹਿਸ਼ਤ ਭਰਿਆ ਮਾਹੌਲ ਪੈਦਾ ਹੋਇਆ ਗਿਆ ਹੈ । ਉਪਰੋਕਤ ਬੰਬ ਧਮਾਕੇ ਨੂੰ ਹਾਲ ਦੀ ਘੜੀ ਮੁੱਢਲੀ ਜਾਂਚ ਮੁਤਾਬਕ ਇਕ ਆਤਮਘਾਤੀ ਹਮਲਾ (Suicide attack) ਦੱਸਿਆ ਜਾ ਰਿਹਾ ਹੈ ਅਤੇ ਇਸ ਥਾਂ ਨੂੰ ਪੁਲਸ ਅਤੇ ਫੌਜ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਫੌਜ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ ।
Read More : ਪ੍ਰੈਸ਼ਰ ਬੰਬਾਂ ਵਿਚ ਹੋਏ ਧਮਾਕੇ ਵਿਚ ਸੁਰੱਖਿਆ ਕਰਮਚਾਰੀ ਹੋਏ ਜ਼ਖ਼ਮੀ









