ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ

0
29
explosion

ਮੇਘਾਲਿਆ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੇਘਾਲਿਆ (Meghalaya) ਦੇ ਪੂਰਬੀ ਜੈਂਤੀਆ ਜਿ਼ਲੇ ਵਿਚ ਬੀਤੇ ਦਿਨ ਇਕ ਗੈਰ ਕਾਨੂੰਨੀ ਕੋਲਾ ਖਾਨ (Illegal coal mining) ਵਿਚ ਧਮਾਕਾ ਹੋਣ ਕਾਰਨ 18 ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ । ਦੱਸਣਯੋਗ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ (Explosion) ਡਾਇਨਾਮਾਈਟ ਧਮਾਕੇ ਕਾਰਨ ਹੋਇਆ ਹੈ ।

ਕੀ ਆਖਿਆ ਮੁੱਖ ਮੰਤਰੀ ਨੇ

ਉਕਤ ਵਾਪਰੇ ਦੁੱਖ ਭਰੇ ਘਟਨਾਕ੍ਰਮ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੋਨਰਾਡ ਸੰਗਮਾ (Chief Minister Conrad Sangma) ਨੇ ਕਿਹਾ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਇਸ ਘਟਨਾ ਲਈ ਜਿ਼ੰਮੇਵਾਰ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਅਸੀਂ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ ।

ਐਸ. ਡੀ. ਆਰ. ਐਫ. ਅਤੇ ਐਨ. ਡੀ. ਆਰ. ਐਫ. ਮੌਕੇ `ਤੇ ਮੌਜੂਦ

ਉਨ੍ਹਾਂ ਕਿਹਾ ਕਿ ਸਵੇਰੇ ਲਗਭਗ 11 ਵਜੇ ਪੂਰਬੀ ਜੈਂਤੀਆ ਹਿਲਜ਼ ਵਿੱਚ ਇੱਕ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਡਾਇਨਾਮਾਈਟ ਧਮਾਕਾ ਹੋਇਆ । ਮੌਜੂਦਾ ਰਿਪੋਰਟਾਂ ਮੁਤਾਬਕ ਧਮਾਕੇ ਵਿੱਚ ਲਗਭਗ 18 ਲੋਕਾਂ ਦੀ ਮੌਤ (18 people died) ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖਮੀ ਹੋ ਕੇ ਹਸਪਤਾਲ ਵਿੱਚ ਦਾਖਲ (Hospitalization) ਹੈ ।

ਉਨ੍ਹਾ ਦੱਸਿਆ ਕਿ ਐਸ. ਡੀ. ਆਰ. ਐਫ. ਦੀ ਇੱਕ ਟੀਮ ਅਤੇ ਕਈ ਐਨ. ਡੀ. ਆਰ. ਐਫ. ਕਰਮਚਾਰੀ ਮੌਕੇ `ਤੇ ਹਨ । ਪੂਰਬੀ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਸਮੇਤ ਕਈ ਪੁਲਿਸ ਅਧਿਕਾਰੀ ਮੌਜੂਦ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਹਨ। ਸਥਾਨਕ ਪ੍ਰਸ਼ਾਸਨ ਵੀ ਮੌਜੂਦ ਹੈ ।

Read More : ਸਪੰਜ ਆਇਰਨ ਪਲਾਂਟ ਵਿਚ ਧਮਾਕਾ ਹੋਣ ਕਾਰਨ ਛੇ ਦੀ ਹੋਈ ਮੌਤ

LEAVE A REPLY

Please enter your comment!
Please enter your name here