ਜਨਵਰੀ 2024 ਤੋਂ ਹੁਣ ਤੱਕ ਰੋਕੇ ਹਨ ਬਾਲ ਵਿਆਹ ਦੇ 111 ਮਾਮਲੇ : ਡਾ. ਬਲਜੀਤ

0
21
Dr. Baljit Kaur

ਚੰਡੀਗੜ੍ਹ, 4 ਫਰਵਰੀ 2026 : ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਜਵੱਲ ਭਵਿੱਖ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਪੰਜਾਬ ਸਰਕਾਰ (Punjab Government) ਨੇ ਜਨਵਰੀ 2024 ਤੋਂ ਹੁਣ ਤੱਕ 111 ਮਾਮਲੇ ਬਾਲ ਵਿਆਹ (Child marriage) ਦੇ ਰੋਕੇ ਹਨ ।

ਕਿਹੜੇ ਜਿਲੇ ਵਿਚ ਕਿੰਨੇ ਮਾਮਲੇ ਗਏ ਹਨ ਰੋਕੇ

ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ (Minister of Social Security, Women and Child Development) ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਥੇ ਜਨਵਰੀ 2024 ਤੋਂ ਹੁਣ ਤੱਕ ਪੰਜਾਬ ਵਿਚ ਬਾਲ ਵਿਆਹ ਦੇ 111 ਮਾਮਲੇ ਰੋਕੇ ਹਨ ਦੇ ਚਲਦਿਆਂ ਅੰਮ੍ਰਿਤਸਰ ‘ਚ ਬਾਲ ਵਿਆਹ ਦੇ 5 ਮਾਮਲੇ, ਬਰਨਾਲਾ ‘ਚ 1, ਬਠਿੰਡਾ ‘ਚ 9, ਫਤਿਹਗੜ੍ਹ ਸਾਹਿਬ ‘ਚ 4, ਫਿਰੋਜ਼ਪੁਰ ‘ਚ 4, ਫਾਜ਼ਿਲਕਾ ‘ਚ 18, ਫਰੀਦਕੋਟ ‘ਚ 3, ਗੁਰਦਾਸਪੁਰ ‘ਚ 8, ਹੁਸ਼ਿਆਰਪੁਰ ‘ਚ 1, ਜਲੰਧਰ ‘ਚ 2, ਲੁਧਿਆਣਾ ‘ਚ 3, ਕਪੂਰਥਲਾ ‘ਚ 5, ਮਾਨਸਾ ‘ਚ 8, ਮੋਗਾ ‘ਚ 12, ਮੁਕਤਸਰ ਸਾਹਿਬ ‘ਚ 5, ਪਟਿਆਲਾ ‘ਚ 4, ਪਠਾਨਕੋਟ ‘ਚ 2, ਰੋਪੜ ‘ਚ 1, ਸੰਗਰੂਰ ‘ਚ 1, ਮੋਹਾਲੀ ‘ਚ 4, ਸ਼ਹੀਦ ਭਗਤ ਸਿੰਘ ਨਗਰ ‘ਚ 5 ਅਤੇ ਤਰਨਤਾਰਨ ‘ਚ 6 ਮਾਮਲੇ ਰੋਕੇ ਗਏ ਹਨ ।

ਕਿੰਨੇ ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਹਨ ਪੰਜਾਬ ਵਿਚ

ਡਾ. ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਵਿਆਹ ਰੋਕਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਕੁੱਲ 2,076 ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਕੀਤੇ ਹਨ, ਜਿਨ੍ਹਾਂ ‘ਚ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਦੇ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹਨ । ੳਨ੍ਹਾਂ ਕਿਹਾ ਕਿ ਬਾਲ ਵਿਆਹ ਨਾ ਸਿਰਫ਼ ਇੱਕ ਕਾਨੂੰਨੀ ਉਲੰਘਣਾ ਹੈ, ਸਗੋਂ ਬੱਚੇ ਦੇ ਸੁਪਨਿਆਂ, ਸਿੱਖਿਆ ਅਤੇ ਸਿਹਤ ਨਾਲ ਸਬੰਧਤ ਭਵਿੱਖ ‘ਤੇ ਸਿੱਧਾ ਹਮਲਾ ਵੀ ਹੈ ।

ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਜਨਤਕ ਭਾਗੀਦਾਰੀ ਵਧੇਰੇ ਜਰੂਰੀ ਹੈ

ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਮੁਹਿੰਮ ਜਨਤਕ ਸਮਰਥਨ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਆਸ-ਪਾਸ ਬਾਲ ਵਿਆਹ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਿਤ ਕਰਨ ਜਾਂ ਆਪਣੇ ਨੇੜਲੇ ਬਾਲ ਵਿਆਹ ਰੋਕਥਾਮ ਅਧਿਕਾਰੀ (Child Marriage Prevention Officer) ਨਾਲ ਸੰਪਰਕ ਕਰਨ ।

Read More : ਪੰਜਾਬ ਸਰਕਾਰ ਦੇ ਦਖ਼ਲ ਨਾਲ ਰੁਕੇ 64 ਬਾਲ ਵਿਆਹ

LEAVE A REPLY

Please enter your comment!
Please enter your name here