ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

0
35
stray dog

ਮੁਕੇਰੀਆਂ, 3 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਮੁਕੇਰੀਆਂ ਅਧੀਨ ਆਉਂਦੇ ਪਿੰਡ ਕੌਲਪੁਰ (Village Kaulpur) ਵਿਖੇ ਇਕ 10 ਸਾਲਾ ਬੱਚੀ (10 year old girl) ਨੂੰ ਅਵਾਰਾ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਬਾਰੇ ਪਤਾ ਲੱਗਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਹੁਸਿ਼ਆਰਪੁਰ ਦੇ ਮੁਕੇਰੀਆਂ ਅਧੀਨ ਆਉਂਦੇ ਕੌਲਪੁਰ ਪਿੰਡ ਵਿੱਚ ਜੋ ਇੱਕ 10 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ (Stray dogs) ਦੇ ਵਲੋਂ ਬੁਰੀ ਤਰ੍ਹਾਂ ਨੋਚ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਨੂੰ ਬਚਾਉਣ ਲਈ ਇਕ ਔਰਤ ਭੱਜੀ ਪਰ ਉਦੋਂ ਤੱਕ ਕੁੱਤਿਆਂ ਨੇ ਬੱਚੀ ਨਾਲ ਕਾਫੀ ਹੱਦ ਤੱਕ ਨੋਚ ਦਿੱਤਾ ਸੀ । ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ।

ਕੀ ਦੱਸਿਆ ਬੱਚੀ ਦੀ ਮਾਂ ਨੇ

ਕੁੱਤਿਆਂ ਵਲੋਂ ਨੋਚੇ ਜਾਣ ਦੀ ਘਟਨਾ ਦਾ ਸਿ਼ਕਾਰ ਹੋਈ ਪ੍ਰਭਜੋਤ ਕੌਰ (Prabhjot Kaur) ਨਾਮੀ ਬੱਚੀ ਦੀ ਮਾਂ ਹਰਸ਼ਵਿੰਦਰ ਕੌਰ ਨੇ ਕਿਹਾ ਕਿ ਮੇਰੀ ਧੀ ਕਰਿਆਨੇ ਦੀ ਦੁਕਾਨ ਤੋਂ ਕੋਈ ਸਮਾਨ ਖਰੀਦਣ ਲਈ ਗਈ ਸੀ ਕਿ ਰਸਤੇ ਵਿੱਚ ਕੁਝ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ । ਜਿਸ ਨਾਲ ਬੱਚੀ ਦੀ ਕਮਰ, ਗੋਡੇ ਅਤੇ ਲੱਤ ਤੇ ਬੁਰੀ ਤਰ੍ਹਾਂ ਜ਼ਖ਼ਮ ਹੋ ਗਏ ਅਤੇ ਡਾਕਟਰਾਂ ਵੱਲੋਂ ਉਸ ਦੇ ਸਰੀਰ ’ਤੇ ਕਈ ਟਾਂਕੇ ਵੀ ਲਗਾਏ ਗਏ ਹਨ। ਹਾਲ ਦੀ ਘੜੀ ਬੱਚੀ ਇਲਾਜ ਅਧੀਨ ਹੈ ।

Read More : ਇਕ ਦਿਨ ਵਿਚ 28 ਬੱਚਿਆਂ ਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ

LEAVE A REPLY

Please enter your comment!
Please enter your name here