ਜਮੀਅਤ ਉਲੇਮਾ-ਏ-ਹਿੰਦ ਨੇ ਕੀਤੀ ਮੁੱਖ ਮੰਤਰੀ ਵਿਰੁੱਧ ਪਟੀਸ਼ਨ ਦਾਇਰ

0
22
Himmat Biswa

ਦੇਵਬੰਦ, 3 ਫਰਵਰੀ 2026 : ਜਮੀਅਤ ਉਲੇਮਾ-ਏ-ਹਿੰਦ (Jamiat Ulema-e-Hind) ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਤਾਜ਼ਾ ਬਿਆਨਾਂ ਵਿਰੁੱਧ ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਇਰ (Writ petition filed) ਕੀਤੀ ਹੈ ।

ਕਿਸ ਕਾਰਨ ਕੀਤੀ ਗਈ ਹੈ ਪਟੀਸ਼ਨ ਦਾਇਰ

ਮਿਲੀ ਜਾਣਕਾਰੀ ਅਨੁਸਾਰ ਜਮੀਅਤ ਉਲੇਮਾ-ਏ-ਹਿੰਦ ਨੇ ਜੋ ਅਸਾਮ ਦੇ ਮੁੱਖ ਮੰਤਰੀ (Chief Minister of Assam) ਹਿਮੰਤ ਬਿਸਵਾ ਸ਼ਰਮਾ ਵਿਰੁਧ ਮਾਨਯੋਗ ਸੁਪਰੀਮ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਹੈ ਦਾ ਮੁੱਖ ਕਾਰਨ ਦੱਸਦਿਆਂ ਜਨਤਕ ਸੰਗਠਨ ਦੇ ਮੁਖੀ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਮੌਲਾਨਾ ਮਹਿਮੂਦ ਮਦਾਨੀ ਨੇ ਦੱਸਿਆ ਕਿ ਇਹ ਪਟੀਸ਼ਨ ਹਿਮੰਤ ਬਿਸਵਾ ਸਰਮਾ ਦੇ ਬਿਆਨਾਂ ਨੂੰ ਨਫ਼ਰਤ ਆਧਾਰਤ, ਫਿਰਕੂ, ਭੜਕਾਊ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਕਰਾਰ ਦਿੰਦੇ ਹੋਏ ਦਾਇਰ ਕੀਤੀ ਗਈ ਹੈ ।

ਕੀ ਦੱਸਿਆ ਮਦਾਨੀ ਨੇ

ਜਨਤਕ ਸੰਗਠਨ ਦੇ ਮੁਖੀ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਮੌਲਾਨਾ ਮਹਿਮੂਦ ਮਦਾਨੀ ਨੇ ਇਕ ਪ੍ਰੈਸ ਬਿਆਨ ‘ਚ ਕਿਹਾ ਕਿ ਸੁਪਰੀਮ ਕੋਰਟ `ਚ ਦਾਇਰ ਪਟੀਸ਼ਨ `ਚ ਖਾਸ ਤੌਰ ‘ਤੇ 27 ਜਨਵਰੀ ਨੂੰ ਆਸਾਮ ਦੇ ਮੁੱਖ ਮੰਤਰੀ ਦੇ ਭਾਸ਼ਣ ਦਾ ਜ਼ਿਕਰ ਕੀਤਾ ਗਿਆ ਹੈ, ਜਿਸ `ਚ ਉਨ੍ਹਾਂ ਤੇ ਦਾਅਵਾ ਕੀਤਾ ਸੀ ਕਿ 400,000 ਤੋਂ 500,000 ਮੀਆਂ ਵੋਟਰਾਂ ਨੂੰ ਵੋਟਰ ਸੂਚੀਆਂ ਤੋਂ ਬਾਹਰ ਕਰ ਦਿੱਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਸਰਮਾ ਤੇ ਉਨ੍ਹਾਂ ਦੀ ਪਾਰਟੀ ਸਿੱਧੇ ਤੌਰ `ਤੇ ਮੀਆਂ ਭਾਈਚਾਰੇ ਦੇ ਵਿਰੁੱਧ ਹਨ ।

ਅਸਾਮੀ ਵਿਚ ਮੁਸਲਮਾਨਾਂ ਵਿਰੁੱਧ ਮੀਆ ਸ਼ਬਦ ਦੀ ਵਰਤੋ਼ ਇਤਰਾਜਯੋਗ ਤੇ ਅਪਮਾਨਜਨਕ ਢੰਗ ਨਾਲ ਜਾਂਦੀ ਹੈ ਕੀਤੀ : ਮਦਾਨੀ

ਮੌਲਾਨਾ ਮਦਾਨੀ ਨੇ ਕਿਹਾ ਕਿ ਆਸਾਮ ‘ਚ ਮੁਸਲਮਾਨਾਂ ਵਿਰੁੱਧ `ਮੀਆਂ’ ਸ਼ਬਦ ਦੀ ਵਰਤੋਂ ਇਤਰਾਜ਼ਯੋਗ ਤੇ ਅਪਮਾਨਜਨਕ ਢੰਗ ਨਾਲ ਕੀਤੀ ਜਾਂਦੀ ਹੈ । ਸੂਬੇ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Himanta Biswa Sarma) ਦਾ ਭਾਸ਼ਣ ਇਸ ਪੱਖੋਂ ਕਿਸੇ ਵੀ ਤਰ੍ਹਾਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਘੇਰੇ ‘ਚ ਨਹੀਂ ਆਉਂਦਾ ਕਿ ਉਹ ਇਕ ਉੱਚ ਸੰਵਿਧਾਨਕ ਅਹੁਦੇ ‘ਤੇ ਹਨ । ਇਸ ਦਾ ਇੱਕੋ-ਇਕ ਤੇ ਮੁੱਢਲਾ ਮੰਤਵ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ, ਦੁਸ਼ਮਣੀ ਤੇ ਮੰਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ।

Read More : ‘ਮੀਆਂ’ ਇਕਜੁੱਟ ਹੋ ਕੇ ਵੋਟਾਂ ਪਾਉਂਦੇ ਹਨ, `ਸਾਡੀਆਂ ਵੋਟਾਂ’ ਖਿੰਡੀਆਂ ਹੋਈਆਂ ਹਨ : ਸਰਮਾ

LEAVE A REPLY

Please enter your comment!
Please enter your name here