ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ

0
30
Ashwani Vaishnav

ਗੁਹਾਟੀ, 3 ਫਰਵਰੀ 2026 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ (Central Minister Ashwini Vaishnav) ਨੇ ਕਿਹਾ ਹੈ ਕਿ ਉੱਤਰ-ਪੂਰਬ ਭਾਰਤ ਨੂੰ ਦੇਸ਼ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਰਣਨੀਤਕ ਤੌਰ ‘ਤੇ ਅਹਿਮ 40 ਕਿਲੋਮੀਟਰ ਲੰਬੇ ਸਿਲੀਗੁੜੀ ਗਲਿਆਰੇ ‘ਚ ਜ਼ਮੀਨਦੋਜ਼ ਰੇਲ ਪਟੜੀ ਵਿਛਾਉਣ ਦੀ 1 ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ । ਪੱਛਮੀ ਬੰਗਾਲ ਦੇ ਸਿਲੀਗੁੜੀ ਤੋਂ ਹੋ ਕੇ ਗੁਜ਼ਰਨ ਵਾਲਾ ਤੰਗ ਭੂ-ਗਲਿਆਰਾ, ਜੋ ਉੱਤਰ ਪੂਰਬ ਖੇਤਰ ਨੂੰ ਭਾਰਤ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ, ਅਕਸਰ `ਚਿਕਨ ਨੈੱਕ` ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।

ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਰੇਲ ਮੰਤਰੀ ਨੇ ਹੋਰ ਕੀ ਕੀ ਦੱਸਿਆ

ਅਸ਼ਵਨੀ ਵੈਸ਼ਣਵ (Ashwini Vaishnav) ਨੇ ਆਮ ਬਜਟ ‘ਚ ਰੇਲ ਮੰਤਰਾਲਾ (Ministry of Railways) ਨਾਲ ਕਰ ਸਬੰਧਤ ਉਪਬੰਧਾਂ ਦੀ ਜਾਣਕਾਰੀ ਦੇਣ ਲਈ ਆਯੋਜਿਤ ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ-ਪੂਰਬ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ 40 ਕਿਲੋਮੀਟਰ ਲੰਬੇ ਜ਼ਮੀਨਦੋਜ਼ ਰੇਲ ਕਾਰੀਡੋਰ (Underground rail corridor) ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ । ਜ਼ਮੀਨਦੋਜ਼ ਰੇਲਵੇ ਟਰੈਕ (Railway track) ਵਿਛਾਉਣ ਅਤੇ ਮੌਜੂਦਾ ਟਰੈਕ ਨੂੰ ਚਾਰ ਲੇਨ ਦਾ ਬਣਾਉਣ ਦੀ ਯੋਜਨਾ `ਤੇ ਕੰਮ ਹੋ ਰਿਹਾ ਹੈ ।

ਉੱਤਰ-ਪੂਰਬ ਸਰਹੱਦੀ ਰੇਲਵੇ (ਐੱਨ. ਐੱਫ. ਆਰ.) ਦੇ ਜਨਰਲ ਮੈਨੇਜਰ ਚੇਤਨ ਕੁਮਾਰ ਸ਼੍ਰੀਵਾਸਤਵ ਨੇ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜ਼ਮੀਨਦੋਜ਼ ਰੇਲ ਲਾਈਨ ਪੱਛਮੀ ਬੰਗਾਲ ‘ਚ ਟਿਨ ਮਿਲੇ ਹਾਟ ਅਤੇ ਰੰਗਾਪਾਨੀ ਰੇਲਵੇ ਸਟੇਸ਼ਨਾਂ ਵਿਚਾਲੇ ਹੋਵੇਗੀ । ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਹ ਜ਼ਮੀਨਦੋਜ਼ ਮਾਰਗ ਮਹੱਤਵਪੂਰਨ ਹੈ ।

Read More : ਕੋਲਕਾਤਾ ਗੁਹਾਟੀ ਵਿਚ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ

LEAVE A REPLY

Please enter your comment!
Please enter your name here