ਭੇਦਭਰੇ ਹਾਲਾਤਾਂ ਵਿਚ ਹੋਈ ਪੰਜਾਬੀ ਨੌਜਵਾਨ ਦੀ ਦੁਬਈ ਵਿਖੇ ਮੌਤ

0
30
Death

ਬਰਨਾਲਾ, 3 ਫਰਵਰੀ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਸਹਿਜੜਾ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਦੁਬਈ (Dubai) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਦੇ ਘਾਟ ਉਤਰ ਜਾਣ ਦੀ ਖਬਰ ਮਿਲੀ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਦੁਬਈ ਵਿਖੇ ਅਚਾਨਕ ਹੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਬਾਰੇ ਪਤਾ ਚੱਲਿਆ ਹੈ । ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਦਾ 21 ਸਾਲਾ ਵਸਨੀਕ ਹਰਦੀਪ ਸਿੰਘ (Hardeep Singh) ਹੈ । ਜਾਣਕਾਰੀ ਅਨੁਸਾਰ ਹਰਦੀਪ ਸਿੰਘ ਹਾਲੇ ਪੰਜ ਕੁ ਮਹੀਨੇ ਪਹਿਲਾਂ ਹੀ ਦੁਬਈ ਵਿਖੇ ਪਰਿਵਾਰ ਦੀ ਮਾਲੀ ਹਾਲਤ ਵਿਚ ਸੁਧਾਰ ਲਈ ਕੰਮ ਕਰਨ ਗਿਆ ਸੀ ।

ਕੀ ਦੱਸਿਆ ਹਰਦੀਪ ਸਿੰਘ ਦੇ ਪਿਤਾ ਨੇ

ਦੁਬਈ ਵਿਖੇ ਹੋਈ 21 ਸਾਲਾ ਨੌਜਵਾਨ ਪੁੱਤ ਦੀ ਮੌਤ (Death) ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਤੇ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਕਰੀਬ ਪੰਜ ਮਹੀਨੇ ਪਹਿਲਾਂ ਦੁਬਈ ਦੇ ਸ਼ਾਰਜਾਹ ਸ਼ਹਿਰ ਵਿਚ ਮਜ਼ਦੂਰੀ ਕਰਨ ਗਿਆ ਸੀ । ਉਨ੍ਹਾਂ ਦਸਿਆ ਹਰਦੀਪ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਹੈ ।

ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਕੀਤੀ ਹਰਦੀਪ ਦੀ ਲਾਸ਼ ਦੁਬਈ ਤੋਂ ਪਿੰਡ ਲਿਆਉਣ ਦੀ ਮੰਗ

ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਪੋਸਟਮਾਰਟਮ ਅਤੇ ਹੋਰ ਕਾਗ਼ਜ਼ੀ ਕਾਰਵਾਈ ਵਿਦੇਸ਼ ਵਿਚ ਜਾਰੀ ਹੋਣ ਕਾਰਨ ਲਾਸ਼ ਭਾਰਤ ਲਿਆਂਦੇ ਜਾਣ ਵਿਚ ਹੋਰ ਦੇਰੀ ਹੋ ਰਹੀ ਹੈ । ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਕਿ ਹਰਦੀਪ ਸਿੰਘ ਦੀ ਲਾਸ਼ ਨੂੰ ਦੁਬਈ ਤੋਂ ਪਿੰਡ ਸਹਿਜੜਾ ਵਿਖੇ ਲਿਆਂਦਾ ਜਾਵੇ ।

Read More : ਪੰਜਾਬ ਦੇ ਇਕ ਹੋਰ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

LEAVE A REPLY

Please enter your comment!
Please enter your name here