ਗੁਜਰਾਤ `ਚ ਅੱਤਵਾਦੀ ਸਾਜਿ਼ਸ਼ ਹੋਈ ਨਾਕਾਮ

0
32
Arrest

ਅਹਿਮਦਾਬਾਦ, 30 ਜਨਵਰੀ 2026 : ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (Anti-terrorist squads) (ਏ. ਟੀ. ਐੱਸ.) ਨੇ ਇਕ ਅੱਤਵਾਦੀ ਸਾਜਿ਼ਸ਼ ਨੂੰ ਨਾਕਾਮ ਕਰਦਿਆਂ ਇਕ ਉਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਕਥਿਤ ਤੌਰ ‘ਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕੱਟੜਪੰਥੀ (Radical) ਬਣ ਗਿਆ ਸੀ ।

ਉੱਤਰ ਪ੍ਰਦੇਸ਼ ਦੇ ਨੌਜਵਾਨ ਨੂੰ ਏ. ਟੀ. ਐੱਸ. ਨੇ ਕੀਤਾ ਗ੍ਰਿਫ਼ਤਾਰ

ਏ. ਟੀ. ਐੱਸ. ਦੇ ਇਕ ਅਧਿਕਾਰੀ ਨੇ ਕਿਹਾ ਕਿ ਗੁਜਰਾਤ ਦੇ ਨਵਸਾਰੀ ਜਿ਼ਲੇ ਦੇ ਚਾਰਪੁਲ ਦੇ ਵਾਸੀ ਤੇ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਜਿਲੇ ਦੇ ਡੂੰਡਾਵਾਲਾ ਦੇ ਰਹਿਣ ਵਾਲੇ ਫੈਜ਼ਾਨ ਸ਼ੇਖ (Faizan Sheikh) ਨੂੰ ਅੱਤਵਾਦੀ ਸਾਜਿ਼ਸ਼ਾਂ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੈਸ਼-ਏ-ਮੁਹੰਮਦ (Jaish-e-Mohammed) ਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੀਆਂ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਕੇ ਸ਼ੇਖ ਨੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਚੋਣਵੇਂ ਵਿਅਕਤੀਆਂ ਦੀ ਹੱਤਿਆ ਲਈ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਤੇ ਗੋਲਾ-ਬਾਰੂਦ ਹਾਸਲ ਕੀਤਾ ਸੀ ।

Read More : ਏ. ਐਨ. ਟੀ. ਐਫ. ਨੇ ਨੌਜਵਾਨ ਨੂੰ ਕੀਤਾ 10. 1 ਗ੍ਰਾਮ ਆਈਸ ਸਮੇਤ ਗ੍ਰਿਫ਼ਤਾਰ

LEAVE A REPLY

Please enter your comment!
Please enter your name here