ਕੈਨੇਡਾ ਪੁਲਸ ਨੇ ਕੀਤਾ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

0
25
Tejinder Dhaliwal

ਕੈਨੇਡਾ, 30 ਜਨਵਰੀ 2026 : ਕੈਨੇਡੀਅਨ ਪੁਲਸ (Canadian Police) ਵਲੋਂ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਕੁੜੀਆਂ (Girls) ਦਾ ਜਿਨਸੀ ਸ਼ੋ਼ਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਸ ਕਾਰਨ ਕਰਦਾ ਸੀ ਕੁੜੀਆਂ ਦਾ ਜਿਨਸੀ ਸੋ਼ੋ਼ੋਸ਼ਣ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਵਿਅਕਤੀ ਵਲੋਂ ਕੁੜੀਆਂ ਦਾ ਜਿਨਸੀ ਸ਼ੋੋ਼ਸ਼ਣ ਕੀਤਾ ਜਾਂਦਾ ਸੀ ਦਾ ਮੁੱਖ ਕਾਰਨ ਨੌਕਰੀਆਂ ਦੀ ਆੜ ਸੀ । ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਨੂੰ ਅਜਿਹਾ ਕਰਨ ਦੇ ਦੋਸ਼ ਹੇਠ ਫੜਿਆ ਗਿਆ ਹੈ ਵਲੋਂ ਇੱਕ ਜਾਅਲੀ ਕੰਪਨੀ (Fake company) ਮਾਲਕ ਜਾਂ ਭਰਤੀ ਕਰਨ ਵਾਲੇ ਵਜੋਂ ਪੇਸ਼ ਕਰਦਾ ਸੀ ਅਤੇ ਫਿਰ ਕੀਜੀਜੀ ਵਰਗੇ ਪਲੇਟਫਾਰਮਾਂ `ਤੇ ਆਸਾਨ ਨੌਕਰੀਆਂ ਦਾ ਇਸ਼ਤਿਹਾਰ ਦਿੰਦਾ ਸੀ, ਜੋ ਕਿ ਇੱਕ ਪ੍ਰਸਿੱਧ ਕੈਨੇਡੀਅਨ ਵਰਗੀਕ੍ਰਿਤ ਪੋਰਟਲ ਹੈ, ਖਾਸ ਤੌਰ `ਤੇ ਕੁੜੀਆਂ ਦੀ ਭਾਲ ਕਰਦਾ ਸੀ ।

ਕੌਣ ਹੈ ਇਹ ਫੜਿਆ ਗਿਆ ਵਿਅਕਤੀ

ਪੁਲਸ ਵਲੋਂ ਜਿਸ ਵਿਅਕਤੀ ਨੂੰ ਨੌਕਰੀਆਂ ਦੀ ਆੜ੍ਹ ਵਿਚ ਕੁੜੀਆਂ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਲਈ ਪਕੜਿਆ ਗਿਆ ਹੈ ਉਹ ਪੰਜਾਬੀ ਮੂਲ ਦਾ ਵਿਅਕਤੀ 48 ਸਾਲਾ ਤੇਜਿੰਦਰ ਧਾਲੀਵਾਲ (Tejinder Dhaliwal) ਹੈ । ਇਸ ਵਿਅਕਤੀ ਵਲੋਂ ਜਦੋਂ ਕੁੜੀਆਂ ਉਸ ਨਾਲ ਸੰਪਰਕ ਕਰਦੀਆਂ ਸਨ ਅਤੇ ਉਸਨੂੰ ਮਿਲਣ ਆਉਂਦੀਆਂ ਸਨ, ਤਾਂ ਉਹ ਉਨ੍ਹਾਂ ਨੂੰ ਇੱਕ ਇਕਾਂਤ ਜਗ੍ਹਾ `ਤੇ ਲੈ ਜਾਂਦਾ ਸੀ ਅਤੇ ਉਨ੍ਹਾਂ `ਤੇ ਜ਼ਬਰਦਸਤੀ ਕਰਦਾ ਸੀ । ਦੋਸ਼ੀ ਤੇਜਿੰਦਰ ਧਾਲੀਵਾਲ ਦੇ ਕਾਰਨਾਮੇ ਉਦੋਂ ਸਾਹਮਣੇ ਆਏ ਜਦੋਂ ਦੋ ਕੁੜੀਆਂ ਪੁਲਿਸ ਕੋਲ ਪਹੁੰਚੀਆਂ । ਇੱਕ ਨੇ ਤਾਂ ਇਹ ਵੀ ਦੋਸ਼ ਲਗਾਇਆ ਕਿ ਤੇਜਿੰਦਰ ਨੇ ਨੌਕਰੀ ਦੇ ਬਦਲੇ ਉਸ ਨਾਲ ਸੈਕਸ ਦੀ ਮੰਗ ਕੀਤੀ ਸੀ ।

ਪੁਲਸ ਨੇ ਕਰ ਦਿੱਤੀ ਹੈ ਉਸਦੀ ਤਸਵੀਰ ਜਾਰੀ

ਕੁੜੀਆਂ ਨਾਲ ਇਸ ਤਰ੍ਹਾਂ ਕਰਨ ਦੇ ਮਾਮਲੇ ਵਿਚ ਸ਼ਾਮਲ ਵਿਅਕਤੀ ਨੂੰ ਜਦੋਂ ਪੁਲਸ ਨੇ 26 ਜਨਵਰੀ ਨੂੰ ਕਾਬੂ ਕੀਤਾ ਤਾਂ ਉਸ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਤਾਂ ਕਿ ਜੇਕਰ ਕੋਈ ਉਸਦੀ ਇਸ ਘਟਨਾ ਦਾ ਸਿ਼ਕਾਰ ਹੋਇਆ ਹੈ ਤਾਂ ਉਹ ਸਾਹਮਣੇ ਆ ਕੇ ਪੁਲਸ ਨੂੰ ਦੱਸ ਸਕੇ । ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ, ਕੁੜੀਆਂ ਨੂੰ ਫਸਾਉਣ ਦੀਆਂ ਉਸਦੀਆਂ ਚਲਾਕ ਚਾਲਾਂ ਦੀ ਪੂਰੀ ਕਹਾਣੀ ਸਾਹਮਣੇ ਆਈ । ਦੋਸ਼ੀ ਕੁੜੀਆਂ ਨੂੰ ਕਿਵੇਂ ਫਸਾਉਂਦਾ ਸੀ, ਉਹ ਉਨ੍ਹਾਂ ਨੂੰ ਆਪਣੇ ਨਾਲ ਮਿਲਣ ਲਈ ਕਿਵੇਂ ਬੁਲਾਉਂਦਾ ਸੀ, ਉਨ੍ਹਾਂ ਨੂੰ ਇੱਕ ਸੁੰਨਸਾਨ ਜਗ੍ਹਾ `ਤੇ ਲਿਜਾਣ ਤੋਂ ਬਾਅਦ ਕੀ ਕਰਦਾ ਸੀ ।

Read More : ਵਾਹਨ ਚੋਰੀ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਕਾਬੂ

LEAVE A REPLY

Please enter your comment!
Please enter your name here