ਲੁਧਿਆਣਾ, 30 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਜਗਰਾਓਂ (Jagraon) ਵਿਖੇ ਇੱਕੋ ਪਰਿਵਾਰ ਦੇ 7 ਜੀਆਂ ਵਿਚ ਰੈਬੀਜ਼ ਦੇ ਲੱਛਣ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਗੰਭੀਰ ਹਾਲਤ ਦੇ ਚਲਦਿਆਂ ਕਰ ਦਿੱਤਾ ਗਿਆ ਰੈਫਰ
ਜਗਰਾਓਂ ਵਿਖੇ ਜੋ ਇਕੋ ਪਰਿਵਾਰ ਦੇ ਸਤ ਮੈਂਬਰਾਂ ਵਿਚ ਰੈਬੀਜ਼ ਦੇ ਲੱਛਣ (Symptoms of rabies) ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ ਪੀੜ੍ਹਤਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਗਰਾਓਂ ਸਿਵਲ ਹਸਪਤਾਲ ਤੋਂ ਸਿੱਧਾ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ।
ਕੀ ਕਾਰਨ ਦੱਸਿਆ ਜਾ ਰਿਹੈ ਅਜਿਹਾ ਹੋਣ ਦਾ
ਮਿਲੀ ਜਾਣਕਾਰੀ ਮੁਤਾਬਕ ਜਦੋਂ ਉਪਰੋਕਤ ਪਰਿਵਾਰ ਦੇ ਹੀ ਇਕ ਮੈਂਬਰ ਨੂੰ ਕੁੱਤੇ ਨੇ ਵੱਢ ਲਿਆ ਸੀ ਤਾਂ ਉਨ੍ਹਾਂ ਵਲੋਂ ਉਸ ਸਮੇਂ ਰੈਬੀਜ ਦਾ ਟੀਕਾ ਨਹੀਂ ਲਗਵਾਇਆ ਗਿਆ ਸੀ। ਹਾਲਾਂਕਿ ਕੁੱਤੇ ਵਲੋਂ ਵੱਢੇ ਜਾਣ ਦਾ ਜ਼ਖ਼ਮੀ ਤਾਂ ਬੇਸ਼ਕ ਠੀਕ ਹੋ ਗਿਆ ਸੀ ਪਰ ਕੁੱਤੇ ਤੇ ਵੱਢੇ (Dog bites) ਜਾਣ ਕਾਰਨ ਹੋਣ ਵਾਲੀ ਰੇਬੀਜ਼ ਦੇ ਲੱਛਣ ਹੁਣ ਜਾ ਕੇ ਇਕ ਦੀ ਥਾਂ ਪੂਰੇ ਪਰਿਵਾਰ ਦੇ ਸਤ ਮੈਂਬਰਾਂ ਵਿਚ ਹੀ ਦਿਖਾਈ ਦਿੱਤੇ ।
ਐਸ. ਐਮ. ਓ. ਸਿਵਲ ਹਸਪਤਾਲ ਨੇ ਦਿੱਤੀ ਜਾਣਕਾਰੀ
ਜਗਰਾਓਂ ਸਿਵਲ ਹਸਪਤਾਲ ਦੀ ਐਸ. ਐਮ. ਓ. ਡਾ. ਗੁਰਵਿੰਦਰ ਕੌਰ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਸੱਤ ਲੋਕ ਸਿਵਲ ਹਸਪਤਾਲ (Civil Hospital) ਆਏ ਅਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਪੀ. ਜੀ. ਆਈ. ਭੇਜਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਕੀਤੇ ਗਏ ਟੈਸਟਾਂ ਦੀ ਆਈ ਰਿਪੋਰਟ ਅਨੁਸਾਰ ਜਿਸ ਪਰਿਵਾਰ ਦਾ ਰੈਬੀਜ਼ ਟੈਸਟ ਪਾਜ਼ੀਟਿਵ ਆਇਆ ਹੈ ਉਹ ਜਗਰਾਉਂ ਦੇ ਸ਼ੇਰਪੁਰ ਚੌਕ ਦੇ ਨੇੜੇ ਰਹਿੰਦਾ ਹੈ ।
Read More : ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ









