ਨਵੀਂ ਦਿੱਲੀ, 20 ਜਨਵਰੀ 2026 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister) ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਦੀ ਮੀਟਿੰਗ ਹੋਈ, ਜਿਸ `ਚ ਦੋਵਾਂ ਨੇਤਾਵਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ ।
ਵੱਖ-ਵੱਖ ਮੁੱਦਿਆਂ ਤੇ ਕੀਤਾ ਗਿਆ ਵਿਚਾਰ-ਵਟਾਂਦਰਾ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ (Chief Minister) ਦਫਤਰ ਨੇ ਐਕਸ`ਤੋਂ ਇਕ ਪੋਸਟ `ਚ ਦੱਸਿਆ ਕਿ `ਜੰਮੂ-ਕਸ਼ਮੀਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕਰਨ ਲਈ ਰਾਸ਼ਟਰੀ ਰਾਜਧਾਨੀ `ਚ ਬੈਠਕ ਹੋਈ । ਸਮਝਿਆ ਜਾਂਦਾ ਹੈ ਕਿ ਦੋਵਾਂ ਨੇਤਾਵਾਂ ਨੇ ਜੰਮੂ-ਕਸ਼ਮੀਰ (Jammu and Kashmir) ਦੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਵਪਾਰੀਆਂ ਅਤੇ ਵਿਦਿਆਰਥੀਆਂ ’ਤੇ ਹੋਏ ਹਮਲਿਆਂ, ਆਉਣ ਵਾਲੇ ਬਜਟ, ਹੋਰ ਸੂਬਿਆਂ ਦੀਆਂ ਜੇਲਾਂ `ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੈਦੀਆਂ ਦੀ ਸਥਿਤੀ ਅਤੇ ਹੋਰ ਮੁੱਦਿਆਂ `ਤੇ ਚਰਚਾ ਕੀਤੀ ।
ਐਨ. ਡੀ. ਆਰ. ਐਫ. ਬਣ ਗਿਆ ਹੈ ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ `ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ੍ਹ` ਬਣ ਗਿਆ ਹੈ । ਸ਼ਾਹ ਨੇ ਫੋਰਸ ਦੇ ਸਥਾਪਨਾ ਦਿਵਸ `ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਸੋਸ਼ਲ ਮੀਡੀਆ ਮੰਚ ਐਕਸ`ਤੇ ਇਕ ਪੋਸਟ `ਚ ਕਿਹਾ ਕਿ ਆਫ਼ਤਾਂ ਨਾਲ ਨਜਿੱਠਣ `ਚ ਸਮਰੱਥ ਭਾਰਤ ਦੇ ਨਿਰਮਾਣ ਦੇ ਮੋਦੀ ਸਰਕਾਰ ਦੇ ਸੰਕਲਪ ਨੂੰ ਸਾਕਾਰ ਕਰਨ `ਚ ਆਪਣੀ ਮਹੱਤਵਪੂਰਨ ਭੂਮਿਕਾ ਰਾਹੀਂ ਐੱਨ. ਡੀ. ਆਰ. ਐੱਫ.(N. D. R. F.) ਅੱਜ ਆਫ਼ਤਾਂ ਦੌਰਾਨ ਰਾਸ਼ਟਰ ਦੇ ਵਿਸ਼ਵਾਸ ਦਾ ਥੰਮ੍ਹ ਬਣ ਗਿਆ ਹੈ । ਉਨ੍ਹਾਂ ਸ਼ਹੀਦਾਂ ਨੂੰ ਸਲਾਮ, ਜਿਨ੍ਹਾਂ ਨੇ ਦੂਜਿਆਂ ਦੀ ਸੁਰੱਖਿਆ ਲਈ ਆਪਣਾ ਬਲਿਦਾਨ ਦੇ ਦਿੱਤਾ ।
Read More : ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ









