ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

0
30
Chili

ਪੈਂਕੋ (ਚਿਲੀ), 20 ਜਨਵਰੀ 2026 : ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ (Fire) ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ (The forest burns to ashes) ਹੋ ਗਏ ਅਤੇ ਸੈਂਕੜੇ ਮਕਾਨ ਵੀ ਸੜ ਗਏ । ਦੱਖਣੀ ਅਮਰੀਕਾ ਦਾ ਇਹ ਦੇਸ਼ ਭਿਆਨਕ ਗਰਮੀ (Terrible heat) ਦੀ ਲਪੇਟ `ਚ ਹੈ । ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਦੇਸ਼ ਦੇ ਮੱਧ ਬਾਇਓਬਿਓ ਖੇਤਰ ਅਤੇ ਰਾਜਧਾਨੀ ਸੈਂਟੀਆਗੋ ਤੋਂ ਲੱਗਭਗ 500 ਕਿਲੋਮੀਟਰ ਦੱਖਣ `ਚ ਸਥਿਤ ਨੁਬਲੇ ਖੇਤਰ `ਚ ਐਮਰਜੈਂਸੀ ਐਲਾਨ ਦਿੱਤੀ ਹੈ ।

50,000 ਲੋਕਾਂ ਨੂੰ ਛੱਡਣਾ ਪਿਆ ਆਪਣਾ ਘਰ

ਚਿਲੀ ਦੇ ਸੁਰੱਖਿਆ ਮੰਤਰੀ ਲੁਈਸ ਕਾਰਡਰੋ ਅਨੁਸਾਰ ਐਮਰਜੈਂਸੀ ਐਲਾਨਣ (Emergency declaration) ਨਾਲ ਫੌਜ ਦੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ `ਚ ਮਦਦ ਮਿਲੇਗੀ ਤਾਂ ਜੋ ਹੁਣ ਤੱਕ 8,500 ਹੈਕਟੇਅਰ ਵਿਚ ਫੈਲੀ ਜੰਗਲਾਂ ਦੀ ਅੱਗ `ਤੇ ਕਾਬੂ ਪਾਇਆ ਜਾ ਸਕੇ, ਜਿਸ ਕਾਰਨ 50,000 ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ । ਬੋਰਿਕ ਨੇ `ਐਕਸ` `ਤੇ ਪੋਸਟ ਕੀਤਾ ਕਿ ਸਾਰੇ ਸਰੋਤ ਉਪਲੱਬਧ ਹਨ । ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਰ ਪਾਸੇ ਤਬਾਹੀ ਸੀ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਪਹੁੰਚੀ ।

Read more : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

LEAVE A REPLY

Please enter your comment!
Please enter your name here