ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

0
32
Amitabh Thakur

ਦੇਵਰੀਆ, 17 ਜਨਵਰੀ 2026 : ਧੋਖਾਦੇਹੀ ਦੇ ਮਾਮਲੇ `ਚ ਦੇਵਰੀਆ ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਅਧਿਕਾਰੀ (Former IPS officer) ਅਮਿਤਾਭ ਠਾਕੁਰ ਨੂੰ ਜਾਨੋਂ ਮਾਰਨ ਦੀ ਧਮਕੀ (Death threat) ਮਿਲੀ ਹੈ । ਲੰਘੇ ਦਿਨੀ. ਨੂੰ ਉਨ੍ਹਾਂ ਦੀ ਉੱਚ ਸੁਰੱਖਿਆ ਵਾਲੀ ਬੈਰਕ ਦੇ ਬਾਹਰ ਕੰਪਿਊਟਰ ਨਾਲ ਟਾਈਪ ਕੀਤਾ ਗਿਆ ਧਮਕੀ ਭਰਿਆ ਪੱਤਰ (Threatening letter) ਪੱਥਰ `ਚ ਲਪੇਟ ਕੇ ਸੁੱਟਿਆ ਗਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਜੇਲ ਸੁਪਰਡੈਂਟ ਨੂੰ ਦਿੱਤੀ ।

ਧਮਕੀ ਭਰੇ ਪੱਤਰ ਦੀ ਜਾਂਚ ਜੇਲ ਪ੍ਰਸ਼ਾਸਨ ਨੇ ਕਰ ਦਿੱਤੀ ਹੈ ਸ਼ੁਰੂ

ਜੇਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਡੀ. ਐੱਮ. ਅਤੇ ਐੱਸ. ਪੀ. ਸਮੇਤ ਉੱਚ ਅਧਿਕਾਰੀਆਂ ਨੂੰ ਦਿੰਦੇ ਹੋਏ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਅਮਿਤਾਭ ਠਾਕੁਰ (Amitabh Thakur) ਦੇ ਵਕੀਲ ਪ੍ਰਵੀਨ ਦਿਵੇਦੀ ਨੇ ਦੱਸਿਆ ਕਿ ਸਾਬਕਾ ਆਈ. ਪੀ. ਐੱਸ. ਅਧਿਕਾਰੀ ਜੇਲ `ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਜੇਲ ਸੁਪਰਡੈਂਟ ਪ੍ਰੇਮ ਸਾਗਰ ਸ਼ੁਕਲ ਨੇ ਦੱਸਿਆ ਕਿ ਬੰਦੀ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਦੀ ਸਿ਼ਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਛੇਤੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ।

Read more : ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ

LEAVE A REPLY

Please enter your comment!
Please enter your name here