ਨਵੀਂ ਦਿੱਲੀ, 17 ਜਨਵਰੀ 2026 : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) (C. B. I.) ਨੇ ਸਾਈਬਰ ਅਪਰਾਧ ਅਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਾਈ ਗਈ 1000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਲੈਣ-ਦੇਣ ਦੇ ਮਕਸਦ ਨਾਲ `ਮਿਊਲ` ਖਾਤੇ ਖੋਲ੍ਹਣ ਦੇ ਦੋਸ਼ ਹੇਠ ਪੰਜਾਬ ਐਂਡ ਸਿੰਧ ਬੈਂਕ (Punjab and Sind Bank) (ਪੀ. ਐੱਸ. ਬੀ.) ਦੇ ਇਕ ਬ੍ਰਾਂਚ ਮੁਖੀ ਅਤੇ 18 ਹੋਰ ਲੋਕਾਂ ਖਿਲਾਫ ਐੱਫ. ਆਈ. ਆਰ. (F. I. R.) ਦਰਜ ਕੀਤੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੀ ਮੁਢਲੀ ਜਾਂਚ `ਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਅਜਿਹੀਆਂ ਕੰਪਨੀਆਂ ਦੇ ਨਾਂ `ਤੇ 13 `ਮਿਊਲ` ਖਾਤੇ ਖੋਲ੍ਹੇ ਜਾਣ ਦਾ ਖੁਲਾਸਾ ਹੋਇਆ ਹੈ, ਜੋ ਹੋਂਦ `ਚ ਹੀ ਨਹੀਂ ਸਨ ।
ਪੀ. ਐੱਸ. ਬੀ. ਦੇ ਬ੍ਰਾਂਚ ਮੁਖੀ ਸਮੇਤ 19 ਖਿਲਾਫ ਹੋਈ ਐੱਫ. ਆਈ. ਆਰ.
ਸੀ. ਬੀ. ਆਈ. ਨੇ ਜਾਂਚ `ਚ ਪਾਇਆ ਕਿ ਕਈ ਵਿਅਕਤੀਆਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਸਥਿਤ ਬੈਂਕ ਦੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬ੍ਰਾਂਚ `ਚ ਖਾਤੇ ਖੋਲ੍ਹਣ ਲਈ ਜਾਅਲੀ ਕੇ. ਵਾਈ. ਸੀ. ਦਸਤਾਵੇਜ਼, ਫਰਜ਼ੀ ਕਿਰਾਏਨਾਮਾ ਅਤੇ ਹੋਰ ਸਹਾਇਕ ਫਰਜ਼ੀ ਦਸਤਾਵੇਜ਼ ਤਿਆਰ ਕਰਵਾਏ ਸਨ । ਉਸ ਸਮੇਂ ਇਸ ਬ੍ਰਾਂਚ ਦੇ ਮੁਖੀ ਵਿਕਾਸ ਵਧਵਾ ਸਨ । ਏਜੰਸੀ ਨੇ ਐੱਫ. ਆਈ. ਆਰ. `ਚ ਦੋਸ਼ ਲਾਇਆ ਕਿ ਉਕਤ ਖਾਤੇ ਅਣਪਛਾਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਅਪਰਾਧਿਕ ਸਾਜ਼ਿਸ਼ ਨਾਲ ਖੋਲ੍ਹੇ ਗਏ ਸਨ ।
Read More : ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ









