ਸੰਗਰੂਰ, 17 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੇ ਸੂਲਰ ਘਰਾਟ ਨੇੜੇ ਸੜਕੀ ਹਾਦਸਾ (Road accident) ਵਾਪਰਨ ਕਾਰਨ ਜਿਥੇ ਕਾਰ ਸੜ ਕੇ ਸੁਆਹ ਹੋ ਗਈ, ਉਥੇ ਕਾਰ ਵਿਚ ਸਵਾਰ ਦੋ ਜਣੇ ਵੀ ਜਿਊਂਦੇ ਸੜ ਗਏ ।
ਕਿਵੇਂ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਸੂਲਰ ਘਰਾਟ ਨੇੜੇ ਜੋ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਦੌਰਾਨ ਇਕ ਸਵਿਫਟ ਕਾਰ (Swift car) ਦਰੱਖਤ ਨਾਲ ਟਕਰਾ ਗਈ ਤੇ ਉਸ ਵਿਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਕਾਰ ਦੇ ਟਕਰਾ ਕੇ ਅੱਗ ਲੱਗ ਕੇ ਸੜਨ ਨਾਲ ਕਾਰ ਸਵਾਰ ਵਿਅਕਤੀ ਜੋ ਕਿਧਰੇ ਰਿਸ਼ਤੇਦਾਰੀ ਵਿਚ ਜਾ ਰਹੇ ਸਨ ਵੀ ਸੜ ਕੇ ਮੌਤ ਦੇ ਘਾਟ ਉਤਰ ਚੁੱਕੇ ਹਨ ।
ਕੌਣ ਹਨ ਜੋ ਕਾਰ ਵਿਚ ਸਨ ਸਵਾਰ
ਜਾਣਕਾਰੀ ਮੁਤਾਬਕ ਕਾਰ ਚਾਲਕ ਪੰਜਾਬ ਪੁਲਸ ਦੀ ਮੁਲਾਜ਼ਮ ਸਰਬਜੀਤ ਕੌਰ ਤੇ ਉਸ ਦੀ ਮਾਤਾ ਇੰਦਰਜੀਤ ਕੌਰ ਸਨ ਜੋ ਆਪਣੀ ਰਿਸ਼ਤੇਦਾਰੀ ਵਿਚ ਕਿਧਰੇ ਜਾ ਰਹੇ ਸਨ ਕਿ ਰਸਤੇ ਵਿਚ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ । ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ (Car on fire) ਲੱਗ ਗਈ । ਇਸ ਹਾਦਸੇ ਵਿਚ ਦੋਵੇਂ ਮਾਵਾਂ ਧੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ । ਦੋਵੇਂ ਮਾਵਾਂ ਧੀਆਂ ਕਸਬਾ ਸਲੂਰ ਘਰਾਟ ਦੇ ਨੇੜਲੇ ਪਿੰਡ ਮੌੜਾਂ ਦੀਆਂ ਵਸਨੀਕ ਸਨ ।
Read More : ਕਾਰ ਬੱਸ ਦੀ ਟੱਕਰ ਵਿਚ ਚਾਰ ਦੀ ਮੌਤ ਇਕ ਜ਼ਖ਼ਮੀ









