ਦਿਨ ਦਿਹਾੜੇ ਹਮਲਾਵਰਾਂ ਨੇ ਕੀਤਾ ਪੰਜਾਬੀ ਕਾਰੋਬਾਰੀ ਦਾ ਕਤਲ

0
40
Police Invstigate

ਚੰਡੀਗੜ੍ਹ, 14 ਜਨਵਰੀ 2026 : ਪੰਜਾਬ ਦੇ ਵਸਨੀਕ ਤੇ ਕੈਨੇਡਾ ਦੇ ਸਰੀ ਸ਼ਹਿਰ (Surrey City) ਵਿਚ ਰਹਿ ਰਹੇ ਪੰਜਾਬੀ ਕਾਰੋਬਾਰੀ (Punjabi businessman) ਦੀ ਚਿੱਟੇ ਦਿਨ ਹਮਲਾਵਰਾਂ ਨੇ ਗੋਲੀਆਂ ਚਲਾ (Shoot) ਕੇ ਕਤਲ ਕਰ ਦਿੱਤਾ ਹੈ ।

ਕੌਣ ਹੈ ਮ੍ਰਿਤਕ ਵਿਅਕਤੀ

ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਵਲੋਂ ਜਿਸ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਹੈ ਦੀ ਪਛਾਣ ਬਿੰਦਰ ਗਰਚਾ ਵਜੋਂ ਹੋਈ ਹੈ, ਜੋ ਕਿ ਨਵਾਂ ਸ਼ਹਿਰ ਜਿ਼ਲ੍ਹੇ ਦੇ ਮੱਲਾ ਬੇਦੀਆਂ ਪਿੰਡ ਦਾ ਰਹਿਣ ਵਾਲਾ ਸੀ । ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਦੁਪਹਿਰ 12 ਵਜੇ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਾਂ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਵਾਪਰੀ ।

ਪੁਲਸ ਨੇ ਮੌਕੇ ਤੇ ਪਹੁੰਚ ਕਰਵਾਇਆ ਹਸਪਤਾਲ ਦਾਖਲ

ਕੈਨੇਡੀਅਨ ਪੁਲਸ (Canadian Police) ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਉਤੇ ਪਹੁੰਚ ਕੇ ਗੋਲੀਆਂ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਹਾਲਾਂਕਿ ਪੁਲਸ ਨੇ ਮ੍ਰਿਤਕ ਦੀ ਪਛਾਣ ਅਧਿਕਾਰਤ ਤੌਰ `ਤੇ ਜਾਰੀ ਨਹੀਂ ਕੀਤੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਮਾਰੇ ਗਏ ਕਾਰੋਬਾਰੀ ਦੀ ਪਛਾਣ ਬਿੰਦਰ ਗਰਚਾ ਵਜੋਂ ਹੀ ਕੀਤੀ ਗਈ ਹੈ ।

Read More : ਕੈਨੇਡਾ ਵਿਚ ਚੱਲੀਆਂ ਬਿਜ਼ਨੈਸਮੈਨ ਜਸਵੀਰ ਢੇਸੀ ਦੇ ਘਰ ਗੋਲੀਆਂ

LEAVE A REPLY

Please enter your comment!
Please enter your name here