ਬਰਨਾਲਾ 13 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਬਰਨਾਲਾ (Barnala District) ਦੀ ਪੰਜਾਬ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਦੋ ਦੋ ਗੈਂਗਸਟਰਾਂ (Gangsters) ਨੂੰ ਕਾਬੂ ਕੀਤਾ ਗਿਆ ਹੈ ।
ਕਿਥੇ ਵਾਪਰਿਆ ਘਟਨਾਕ੍ਰਮ
ਉਕਤ ਘਟਨਾਕ੍ਰਮ ਬਰਨਾਲਾ-ਰਾਏਕੋਟ ਨੈਸ਼ਨਲ ਹਾਈਵੇਅ ‘ਤੇ ਸਥਿਤ ਸੰਘੇੜਾ ਪੁਲ ਦੇ ਕੋਲ ਵਾਪਰਿਆ । ਜਿਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਵੀ ਹੋਇਆ ਤੇ ਫਿਰ ਵੀ ਪੁਲਸ ਨੇ ਦੋਹਾਂ ਨੂੰ ਕਾਬ ਕਰ ਲਿਆ ।
ਸੀ. ਆਈ. ਏ. ਸਟਾਫ਼ ਤੇ ਬਰਨਾਲਾ ਪੁਲਸ ਨੂੰ ਮਿਲੀ ਸੀ ਸੂਚਨਾ
ਦੋਵੇਂ ਗੈਂਗਸਟਰ ਜਿਨ੍ਹਾਂ ਨੂੰ ਪੁਲਸ ਵੱਲੋਂ ਮੁਸ਼ੱਕਤ ਤੋ ਬਾਅਦ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਅਕਰਮ ਖ਼ਾਨ ਉਰਫ਼ ਅਕੂ ਤੇ ਦੀਪੂ ਹਨ । ਅਕਰਮ ਖ਼ਾਨ ਦੇ ਪੁਲਸ ਨਾਲ ਕੀਤੀ ਗਈ ਗੋਲ਼ੀਬਾਰੀ ਦੌਰਾਨ ਪੈਰ ਵਿਚ ਗੋਲੀ ਲੱਗੀ ਹੈ । ਬਰਨਾਲਾ ਪੁਲਿਸ (Barnala Police) ਅਤੇ ਸੀ. ਆਈ. ਏ. (C. I. A.) ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਗੈਂਗਸਟਰ ਲੋਹੜੀ ਵਾਲੇ ਦਿਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ । ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸੰਘੇੜਾ ਪੁਲ ਦੇ ਕੋਲ ਘੇਰਾਬੰਦੀ ਕੀਤੀ । ਪੁਲਿਸ ਨੂੰ ਦੇਖਦੇ ਹੀ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੀ ਇੱਕ ਗੋਲੀ ਪੁਲਿਸ ਦੀ ਗੱਡੀ ਨੂੰ ਵੀ ਲੱਗੀ । ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਵਿੱਚ ਮੁੱਖ ਮੁਲਜ਼ਮ ਅਕਰਮ ਖਾਨ ਉਰਫ ਅਕੂ ਦੇ ਪੈਰ ਵਿੱਚ ਗੋਲੀ ਲੱਗੀ । ਪੁਲਿਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਦੀਪੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ।
ਕੀ ਆਖਦੇ ਹਨ ਐੱਸ. ਐੱਸ. ਪੀ. ਮੁਹੰਮਦ ਸਰਫਰਾਜ਼ ਆਲਮ
ਐੱਸ. ਐੱਸ. ਪੀ. ਬਰਨਾਲਾ (S. S. P. Barnala) ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ 11 ਜਨਵਰੀ ਨੂੰ ਬਰਨਾਲਾ ਦੀ ਸੰਧੂ ਪੱਤੀ ਵਿੱਚ ਇੱਕ ਘਰ ‘ਤੇ ਹੋਈ ਫਾਇਰਿੰਗ (Firing) ਦੇ ਮਾਮਲੇ ਵਿੱਚ ਸ਼ਾਮਲ ਸਨ । ਜਿਸ ਘਟਨਾ ਵਿੱਚ ਤਿੰਨ ਲੋਕ ਜ਼ਖ਼ਮੀ ਹੋਏ ਸਨ ਅਤੇ ਪੁਲਿਸ ਇਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਸੀ ।
ਉਨ੍ਹਾਂ ਦੱਸਿਆ ਕਿ ਅਕਰਮ ਖਾਨ ਉਰਫ ਅਕੂ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ਵਰਗੇ ਕਈ ਮਾਮਲੇ ਦਰਜ ਹਨ । ਇਹ 2024 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਆਪਣਾ ਗੈਂਗ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ । ਦੀਪੂ ‘ਤੇ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ । ਐੱਸ. ਐੱਸ. ਪੀ. ਨੇ ਸਪੱਸ਼ਟ ਕੀਤਾ ਕਿ 11 ਜਨਵਰੀ ਦੀ ਘਟਨਾ ਅਕਰਮ ਖਾਨ ਅਤੇ ਆਕਾਸ਼ਦੀਪ ਸਿੰਘ ਦੇ ਗੁੱਟਾਂ ਵਿਚਕਾਰ ਆਪਸੀ ਰੰਜਿਸ਼ ਦਾ ਨਤੀਜਾ ਸੀ । ਜ਼ਖ਼ਮੀ ਆਕਾਸ਼ਦੀਪ ਦਾ ਪਿਛੋਕੜ ਵੀ ਅਪਰਾਧਿਕ ਰਿਹਾ ਹੈ ।
Read More : ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ ਚਾਰ ਸ਼ੂਟਰ ਗ੍ਰਿਫ਼ਤਾਰ









