ਪੱਛਮੀ ਬੰਗਾਲ ਦੇ ਰਾਜਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਕੇਸ ਵਿਚ ਮੁਲਜ਼ਮ ਗ੍ਰਿਫ਼ਤਾਰ

0
44
West Bengal Governor

ਕੋਲਕਾਤਾ, 10 ਜਨਵਰੀ 2026 : ਪੱਛਮੀ ਬੰਗਾਲ ਪੁਲਸ ਨੇ ਰਾਜਪਾਲ ਸੀ. ਵੀ. ਆਨੰਦ ਬੋਸ (Governor C. V. Anand Bose) ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਈ-ਮੇਲ ਭੇਜਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਲੋਕ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁਲਜ਼ਮ ਨੇ ਰਾਜਪਾਲ ਨੂੰ ‘ਧਮਾਕੇ ਨਾਲ ਮਾਰ ਦੇਣ (Kill with a blast)’ ਦੀ ਧਮਕੀ ਦਿੱਤੀ ਸੀ ਅਤੇ ਉਸਨੇ ਈ-ਮੇਲ ‘ਚ ਆਪਣਾ ਮੋਬਾਈਲ ਨੰਬਰ ਵੀ ਲਿਖਿਆ ਸੀ ।

ਧਮਕੀਆਂ ਤੋਂ ਨਾ ਡਰਦਿਆਂ ਬਿਨਾਂ ਸੁਰੱਖਿਆ ਸੜਕਾਂ ‘ਤੇ ਘੁੰਮੇ

ਇਸ ਦੌਰਾਨ ਸੀ. ਵੀ. ਆਨੰਦ ਬੋਸ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ (Threats) ਤੋਂ ਨਹੀਂ ਡਰਨਗੇ ਅਤੇ ਸੂਬੇ ਦੀ ਜਨਤਾ ਲਈ ਕੰਮ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁਰਸ਼ਿਦਾਬਾਦ ਦੌਰੇ ਦੌਰਾਨ ਕਿਸੇ ਨੇ ਮੈਨੂੰ ਇਕ ਦੇਸੀ ਬੰਬ ਫੜਾ ਦਿੱਤਾ ਸੀ । ਮੇਰੇ ਸਹਾਇਕ ਨੇ ਤੁਰੰਤ ਉਸ ਨੂੰ ਲੈ ਕੇ ਪਾਣੀ ਨਾਲ ਭਰੇ ਟੱਬ ‘ਚ ਪਾ ਦਿੱਤਾ। ਉਹ ਬਿਲਕੁਲ ਵਾਲ-ਵਾਲ ਬਚਣ ਵਾਲੀ ਸਥਿਤੀ ਸੀ ।

ਰਾਜਪਾਲ ਦਾ ਇਹ ਕਦਮ ਜਨਤਾ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ

ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਭਰਿਆ ਈ-ਮੇਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਮੱਧ ਕੋਲਕਾਤਾ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ‘ਚ ਬਿਨਾਂ ਸੁਰੱਖਿਆ ਘੇਰੇ ਦੇ ਪੈਦਲ ਯਾਤਰਾ ਕੀਤੀ । ਲੋਕ ਭਵਨ ਦਾ ਕਹਿਣਾ ਹੈ ਕਿ ਰਾਜਪਾਲ ਦਾ ਇਹ ਕਦਮ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਉਨ੍ਹਾਂ ਦੇ ਇਰਾਦੇ ਵਾਂਗ ਹੈ ਜੋ ਸੂਬੇ ਦੀ ਜਨਤਾ ‘ਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ ।

Read more : ਕੇਂਦਰੀ ਬਿਜਲੀ ਖੋਜ ਸੰਸਥਾਨ ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਗ੍ਰਿਫ਼ਤਾਰ

LEAVE A REPLY

Please enter your comment!
Please enter your name here