ਕਾਨਪੁਰ, 9 ਜਨਵਰੀ 2026 : ਕਾਨਪੁਰ (Kanpur) ਦੇ ਸਚੇਂਡੀ ਥਾਣਾ ਖੇਤਰ ‘ਚ ਸਕਾਰਪੀਓ ਸਵਾਰ ਪੁਲਸ ਮੁਲਾਜ਼ਮ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਉਸ ਨਾਲ ਗੈਂਗਰੇਪ (Gangrape) ਕੀਤਾ ।
ਕਾਰ ਅੰਦਰ ਵਿਦਿਆਰਥਣ ਨਾਲ ਹੁੰਦੀ ਰਹੀ ਦੋ ਘੰਟੇ ਹੈਵਾਨੀਅ
ਦੋਵੇਂ ਕਰੀਬ 2 ਘੰਟੇ ਤੱਕ ਕਾਰ ਦੇ ਅੰਦਰ ਵਿਦਿਆਰਥਣ (Student) ਨਾਲ ਹੈਵਾਨੀਅਤ ਕਰਦੇ ਰਹੇ । ਜਦੋਂ ਉਹ ਬੇਹੋਸ਼ ਹੋ ਗਈ, ਤਾਂ ਉਸ ਨੂੰ ਉਸ ਦੇ ਘਰ ਦੇ ਸਾਹਮਣੇ ਸੁੱਟ ਕੇ ਭੱਜ ਗਏ । ਭਰਾ ਨੇ ਦੇਰ ਰਾਤ ਹੀ ਡਾਇਲ-112 ‘ਤੇ ਸੂਚਨਾ ਦਿੱਤੀ । ਦੋਸ਼ ਹੈ ਕਿ ਪੁਲਸ ਵਾਲੇ ਦੇ ਸ਼ਾਮਲ ਹੋਣ ਕਾਰਨ ਮਾਮਲੇ ਨੂੰ ਟਾਲਿਆ ਗਿਆ । ਪੀੜਤ ਪੁਲਸ ਅਫ਼ਸਰਾਂ ਕੋਲ ਪਹੁੰਚੇ । ਇਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਰਿਪੋਰਟ ਦਰਜ ਕੀਤੀ। ਪੁਲਸ ਨੇ ਵਿਦਿਆਰਥਣ ਦਾ ਮੈਡੀਕਲ (Student’s medical) ਕਰਵਾਇਆ ।
ਗੈਂਗ ਰੇਪ ਦੀ ਪੀੜਤਾਂ ਦੇ ਭਰਾ ਨੇ ਦੱਸੀ ਸਾਰੀ ਗੱਲ
ਪੀੜਤਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਸੋਮਵਾਰ ਰਾਤ ਕਰੀਬ 10 ਵਜੇ ਜੰਗਲ-ਪਾਣੀ ਲਈ ਬਾਹਰ ਨਿਕਲੀ ਸੀ । ਉਸ ਨੇ ਦੱਸਿਆ ਕਿ ਪੁਲਸ ਮੈਨੂੰ ਅਤੇ ਮੇਰੀ ਭੈਣ ਨੂੰ ਭੀਮਸੇਨ ਚੌਕੀ ‘ਤੇ ਲੈ ਗਈ ਪਰ, ਜਦੋਂ ਅਸੀਂ ਦੱਸਿਆ ਕਿ ਮੁਲਜ਼ਮਾਂ ਵਿਚ ਇਕ ਪੁਲਸ ਵਾਲਾ ਹੈ ਤਾਂ ਸਾਨੂੰ ਚੌਕੀ ਤੋਂ ਭਜਾ ਦਿੱਤਾ ਗਿਆ । ਇਸ ਤੋਂ ਬਾਅਦ ਮੰਗਲਵਾਰ ਨੂੰ ਅਸੀਂ ਪੁਲਸ ਅਫ਼ਸਰਾਂ ਕੋਲ ਪਹੁੰਚੇ । ਇਸ ਤੋਂ ਬਾਅਦ ਪੁਲਸ ਨੇ ਸਾਡੀ ਰਿਪੋਰਟ ਤਾਂ ਦਰਜ ਕੀਤੀ ਪਰ ਮੁਲਜ਼ਮਾਂ ਦੇ ਨਾਂ ਹਟਵਾ ਦਿੱਤੇ । ਅਣਪਛਾਤੇ ਵਿਅਕਤੀਆਂ ਖਿਲਾਫ਼ ਗੈਂਗਰੇਪ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਰਿਪੋਰਟ ਦਰਜ ਕੀਤੀ ਗਈ ਹੈ ।
ਪੂਰੀ ਪਾਰਦਰਸ਼ਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਦਿਨੇਸ਼ ਤ੍ਰਿਪਾਠੀ
ਇਸ ਮਾਮਲੇ ‘ਚ ਡੀ. ਸੀ. ਪੀ. ਵੈਸਟ ਦਿਨੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ 2 ਅਣਪਛਾਤੇ ਲੋਕਾਂ ਖਿਲਾਫ਼ ਗੈਂਗਰੇਪ ਦੀ ਰਿਪੋਰਟ ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇਕ ਸਥਾਨਕ ਪੱਤਰਕਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਅਧਿਕਾਰੀ ਨੇ ਦੱਸਿਆ ਕਿ ਜਿਸ ਪੁਲਸ ਮੁਲਾਜ਼ਮ ‘ਤੇ ਦੋਸ਼ ਲਗਾਇਆ ਗਿਆ ਹੈ, ਉਸ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ । ਪੂਰੀ ਪਾਰਦਰਸ਼ਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read more : ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ









