ਮਹਾਰਾਸ਼ਟਰ `ਚ ਧਰਮ ਪਰਿਵਰਤਨ ਦੇ ਚੱਕਰ ਵਿਚ ਕੇਰਲ ਦੇ ਪਾਦਰੀ ਸਮੇਤ 8 ਗ੍ਰਿਫ਼ਤਾਰ

0
30
priest Arrest

ਅਮਰਾਵਤੀ, 1 ਜਨਵਰੀ 2026 : ਅਮਰਾਵਤੀ ਪੁਲਸ (Amravati Police) ਨੇ ਲੋਕਾਂ ਨੂੰ ਈਸਾਈ ਧਰਮ ਅਪਣਾਉਣ ਲਈ ਪੈਸਿਆਂ ਦਾ ਲਾਲਚ ਦੇਣ ਦੇ ਦੋਸ਼ ਵਿਚ 8 ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।  ਇਨ੍ਹਾਂ ਵਿਚ ਕੇਰਲ ਦਾ ਇਕ ਪਾਦਰੀ ਅਤੇ 4 ਔਰਤਾਂ ਸ਼ਾਮਲ ਹਨ ।

ਪਿੰਡ ਵਿਚ ਪੰਡਾਲ ਲਗਾ ਕੇ ਈਸਾਈ ਧਰਮ ਦਾ ਕੀਤਾ ਜਾ ਰਿਹਾ ਸੀ ਪ੍ਰਚਾਰ

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਇਸ ਗ੍ਰਿਫ਼ਤਾਰੀ ਨੂੰ ਚਿੰਤਾਜਨਕ ਦੱਸਿਆ ਹੈ । ਪੁਲਸ ਅਨੁਸਾਰ ਇਹ ਲੋਕ ਪਿੰਡ ਵਿਚ ਪੰਡਾਲ ਲਗਾ ਕੇ ਈਸਾਈ ਧਰਮ (Christianity) ਦਾ ਪ੍ਰਚਾਰ ਕਰ ਰਹੇ ਸਨ ਅਤੇ ਲੋਕਾਂ ਨੂੰ ਧਰਮ ਬਦਲਣ ਲਈ ਪੈਸਿਆਂ ਦਾ ਲਾਲਚ ਦੇ ਰਹੇ ਸਨ । ਦੂਜੇ ਪਾਸੇ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਮਲਿਆਲੀ ਈਸਾਈ ਪਾਦਰੀ, ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਬਹੁਤ ਚਿੰਤਾਜਨਕ ਦੱਸਿਆ ਹੈ ।

ਕੀ ਦੱਸਿਆ ਗਿਆ ਦਿੱਤੀ ਗਈ ਸਿ਼ਕਾਇਤ ਵਿਚ

ਅਮਰਾਵਤੀ ਤੋਂ 80 ਕਿਲੋਮੀਟਰ ਦੂਰ ਵਰੁਡ ਦੇ ਵਾਸੀ ਲਛਮਣ ਸ਼ੇਡੇ ਨੇ ਮੰਗਲਵਾਰ ਨੂੰ ਸਿ਼ਕਾਇਤ ਦਰਜ ਕਰਵਾਈ ਸੀ । ਸਿ਼ਕਾਇਤ ਅਨੁਸਾਰ 30 ਦਸੰਬਰ ਨੂੰ ਪੰਜ-ਛੇ ਲੋਕ ਸਥਾਨਕ ਨਿਵਾਸੀ ਰੀਤੇਸ਼ ਬੋਂਡਰੇ ਦੇ ਘਰ ਆਏ ਅਤੇ ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਪੰਡਾਲ ਲਗਾ ਦਿੱਤਾ । ਸਿ਼ਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਚਿੱਟੇ ਕੱਪੜੇ ਪਾਈ ਇਕ ਵਿਅਕਤੀ ਨੇ ਪਿੰਡ ਦੇ ਲੋਕਾਂ ਨੂੰ ਈਸਾਈ ਧਰਮ ਬਾਰੇ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ ਅਤੇ ਧਰਮ ਪਰਿਵਰਤਨ (Conversion) ਲਈ ਪੈਸਿਆਂ ਦਾ ਲਾਲਚ ਦਿੱਤਾ ।

Read More : ਜਾਅਲੀ ਨੋਟ ਛਾਪਣ ਵਾਲੇ ਅੰਤਰ-ਰਾਜੀ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

LEAVE A REPLY

Please enter your comment!
Please enter your name here