ਕਾਠਮੰਡੂ, 26 ਦਸੰਬਰ 2025 : ਨੇਪਾਲ ਪੁਲਸ (Nepal Police) ਨੇ 2 ਵੱਖ-ਵੱਖ ਘਟਨਾਵਾਂ ਵਿਚ 4.3 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ ਅਤੇ 2 ਭਾਰਤੀਆਂ ਸਮੇਤ 3 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।
ਅਧਿਕਾਰੀਆਂ ਨੇ ਕੀ ਦੱਸਿਆ
ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕੋਟੇਸਵਰ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਕ ਪੁਲਸ ਟੀਮ ਨੇ ਕਾਠਮੰਡ ਮੈਟਰੋਪੋਲੀਟਨ ਸਿਟੀ-9 ਦੇ ਸਿਨਾਮੰਗਲ ਖੇਤਰ ਤੋਂ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਜੋ ਹਵਾਈ ਰਸਤੇ ਨੇਪਾਲ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਪੁਲਸ ਨੇ 2 ਭਾਰਤੀਆਂ ਅਤੇ ਇਕ ਥਾਈ ਨਾਗਰਿਕ ਨੂੰ ਵੱਖ-ਵੱਖ ਨਸ਼ੀਲੇ ਪਦਾਰਥਾਂ (Drugs) ਦੀ ਸਮੱਗਲਿੰਗ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ ।
ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਕੌਣ ਕੌਣ ਹਨ ਸ਼ਾਮਲ
ਪੁਲਸ ਦੇ ਅਨੁਸਾਰ ਭਾਰਤੀ ਨਾਗਰਿਕਾਂ (Indian citizens) ਜ਼ੇਵੀਅਰ ਮੈਥਿਊ ਥਾਲੀਆਚੇਰੀ (55) ਅਤੇ ਮੁਰਸਾਲੇਨ ਹੁਸੈਨ (21) ਨੂੰ ਕਾਠਮੰਡ ਨੇੜੇ ਸਿਨਾਮੰਗਲ ਖੇਤਰ ਤੋਂ 3 ਕਿਲੋਗ੍ਰਾਮ (750 ਗ੍ਰਾਮ) ਕੋਕੀਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਮੁਤਾਬਕ ਹੁਸੈਨ ਲਾਓਸ ਤੋਂ ਸਿੰਗਾਪੁਰ ਹੁੰਦਾ ਹੋਇਆ ਕਾਠਮੰਡ ਪਹੁੰਚਿਆ ਸੀ । ਪੁਲਸ ਮੁਤਾਬਕ ਇਕ ਹੋਰ ਘਟਨਾ ਵਿਚ ਥਾਈ ਨਾਗਰਿਕ ਰਸਾਨੀ ਕਾਮਾ (40) ਨੂੰ ਉਸਦੇ ਕੋਲੋਂ 550 ਗ੍ਰਾਮ ਕੋਕੀਨ (Cocaine) ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ । ਉਹ ਲਾਵੋਸ ਤੋਂ ਬੈਂਕਾਕ ਦੇ ਰਸਤੇ ਇਥੇ ਪਹੁੰਚੀ ਸੀ । ਪੁਲਸ ਨੇ ਉਸਦੇ ਕਮਰੇ `ਚੋਂ ਕੋਕੀਨ ਨਾਲ ਭਰੇ 12 ਕੈਪਸਲ ਬਰਾਮਦ ਕੀਤੇ ਹਨ ।
Read more : ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ









