ਪੁਲਸ ਨੇ ਕੀਤੀ ਸਪਾ ਸੈਂਟਰ ‘ਤੇ ਛਾਪੇਮਾਰੀ

0
30
Police raided

ਮੋਹਾਲੀ, 25 ਦਸੰਬਰ 2025 : ਮੋਹਾਲੀ (Mohali) ਵਿਚ ਬੀਤੇ ਦਿਨੀਂ ਪਲਿਸ ਨੇ ਦੋ ਹੋਟਲਾਂ ਅਤੇ ਇੱਕ ਸਪਾ ਸੈਂਟਰ (Spa center) ‘ਤੇ ਛਾਪਾ ਮਾਰਿਆ ਹੈ । ਇਸ ਦੌਰਾਨ ਪੁਲਿਸ ਨੇ 11 ਨੌਜਵਾਨ ਔਰਤਾਂ ਅਤੇ ਹੋਟਲ ਸੰਚਾਲਕ ਅਤੇ ਮੈਨੇਜਰ ਸਮੇਤ ਚਾਰ ਹੋਰਾਂ ਨੂੰ ਗ੍ਰਿਫਤਾਰ (Arrested) ਕਰ ਲਿਆ । ਪੁਲਿਸ ਨੇ ਬੁੱਧਵਾਰ ਨੂੰ ਬਲਟਾਣਾ ਖੇਤਰ ‘ਚ ਇਹ ਕਾਰਵਾਈ ਕੀਤੀ ।

ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਕਰ ਦਿੱਤਾ ਗਿਆ ਸੀ ਹੋਟਲਾਂ ਤੇ ਸਪਾ ਸੈਂਟਰ ਨੂੰ ਸੀਲ

ਇੱਕ ਡਿਊਟੀ ਮੈਜਿਸਟ੍ਰੇਟ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ ਅਤੇ ਹੋਟਲ ਸੰਗਮ, ਹੋਟਲ ਗਿੰਨੀ ਅਤੇ ਏ-ਵਨ ਸਪਾ ਸੈਂਟਰ ਨੂੰ ਉਨ੍ਹਾਂ ਦੇ ਸਾਹਮਣੇ ਸੀਲ ਕਰ ਦਿੱਤਾ ਗਿਆ ਸੀ । ਏ. ਐਸ. ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਛਾਪਾ ਇੱਕ ਸੂਚਨਾ ਦੇ ਆਧਾਰ ‘ਤੇ ਮਾਰਿਆ ਗਿਆ ਸੀ । ਗ੍ਰਿਫ਼ਤਾਰ ਕੀਤੀਆਂ ਕੁੜੀਆਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੈ । ਉਹ ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਹਨ । ਜ਼ਿਆਦਾਤਰ ਅੱਠਵੀਂ ਅਤੇ ਦਸਵੀਂ ਜਮਾਤ ਤੱਕ ਪੜ੍ਹੀਆਂ ਹਨ । ਏਜੰਟਾਂ ਨੇ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਅਤੇ ਤਨਖਾਹਾਂ ਦੇ ਵਾਅਦੇ ਨਾਲ ਇੱਥੇ ਲੁਭਾਇਆ, ਜਿਸ ਤੋਂ ਬਾਅਦ ਉਹ ਇਸ ਗਤੀਵਿਧੀ ‘ਚ ਸ਼ਾਮਲ ਹੋ ਗਈਆਂ । ਪੁਲਸ ਮੁਤਾਬਕ ਗਾਹਕਾਂ ਤੋਂ 1500 ਤੋਂ 2 ਹਜ਼ਾਰ ਰੁਪਏ ਵਸੂਲੇ ਜਾ ਰਹੇ ਸਨ ।

ਪੁੁਲਸ ਨੂੰ ਮਿਲ ਰਹੀ ਸੀ ਲੰਮੇ ਸਮੇਂ ਤੋਂ ਦੇਹ ਵਪਾਰ ਦੀ ਜਾਣਕਾਰੀ

ਪੁਲਿਸ ਨੂੰ ਲੰਬੇ ਸਮੇਂ ਤੋਂ ਦੇਹ ਵਪਾਰ ਬਾਰੇ ਜਾਣਕਾਰੀ ਮਿਲ ਰਹੀ ਸੀ । ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਸ ਨੇ ਪੂਰੀ ਕਾਰਵਾਈ ਦੀ ਯੋਜਨਾ ਬਣਾਈ। ਛਾਪੇਮਾਰੀ ਤੋਂ ਪਹਿਲਾਂ, ਪੁਲਿਸ ਅਧਿਕਾਰੀ ਸਿਵਲੀਅਨ ਕੱਪੜਿਆਂ ‘ਚ ਹੋਟਲ ‘ਚ ਗਾਹਕ ਬਣ ਕੇ ਪਹੁੰਚੇ । ਇੱਥੇ ਪੂਰੇ ਨੈੱਟਵਰਕ ਦੀ ਪੁਸ਼ਟੀ ਕੀਤੀ ਗਈ ਸੀ । ਜਾਂਚ ‘ਚ ਪਤਾ ਲੱਗਾ ਕਿ ਇੱਥੇ 1,500 ਤੋਂ 2 ਹਜ਼ਾਰ ਰੁਪਏ ਤੱਕ ਦੇ ਚਾਰਜ ਲਏ ਜਾ ਰਹੇ ਸਨ ।

ਗਾਹਕਾਂ ਨਾਲ ਕੀਤੀ ਜਾਂਦੀ ਸੀ ਸਿੱਧੇ ਤੌਰ ‘ਤੇ ਗੱਲਬਾਤ

ਗਾਹਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਜਾਂਦੀ ਸੀ । ਸਾਰੀ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ, ਹੋਟਲ ਅਤੇ ਸਪਾ ਸੈਂਟਰ ਦੇ ਬਾਹਰ ਤਾਇਨਾਤ ਟੀਮਾਂ ਨੇ ਇੱਕੋ ਸਮੇਂ ਛਾਪਾ ਮਾਰਿਆ (Raided) । ਏ. ਐਸ. ਪੀ. ਨੇ ਕਿਹਾ ਕਿ ਦੇਹ ਵਪਾਰ ਵਿਰੁੱਧ ਇਹ ਮੁਹਿੰਮ ਜਾਰੀ ਰਹੇਗੀ । ਉਨ੍ਹਾਂ ਨੇ ਹੋਟਲ ਅਤੇ ਸਪਾ ਸੈਂਟਰ ਸੰਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਬਚੇ ਰਹਿਣ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Read More : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰ, 24 ਸਪਾ ਸੈਂਟਰ, 12 ਹੁੱਕਾ ਬਾਰ ਅਤੇ 52 ਸੈਲੂਨ ਦੀ ਹੋਈ ਜਾਂਚ

LEAVE A REPLY

Please enter your comment!
Please enter your name here