ਚੋਰਾਂ ਨੇ ਕੀਤੀ ਫਰਾਂਸ ਦੇ ਰਾਸ਼ਟਰਪਤੀ ਭਵਨ ’ਚ ਚੋਰੀ

0
34
French presidential palace

ਫਰਾਂਸ, 22 ਦਸੰਬਰ 2025 : ਵਿਦੇਸ਼ੀ ਧਰਤੀ ਫ੍ਰਾਂਸ (France) ਵਿਖੇ ਬਣੇ ਏਲੀਜ਼ੀ ਪੈਲੇਸ (Elysee Palace) ਜਿਸਨੂੰ ਰਾਸ਼ਟਰਪਤੀ ਭਵਨ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ ਵਿਖੇ ਚੋਰਾਂ (Thieves) ਨੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਹੈ ।

ਕਿਸ ਦਾ ਇਹ ਏਲੀਜ਼ੀ ਪੈਲੇਸ

ਫਰਾਂਸ ਵਿਖੇ ਬਣਿਆਂ ਏਲੀਜ਼ੀ ਪੈਲੇਸ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਨ ਮੈਕਰੋਂ ਦਾ ਸਰਕਾਰੀ ਨਿਵਾਸ ਹੈ ਜਿੱਥੋਂ ਚੋਰਾਂ ਨੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 42 ਲੱਖ ਰੁਪਏ ਦੱਸੀ ਜਾ ਰਹੀ ਹੈ । ਉਕਤ ਚੋਰੀ ਦੀ ਘਟਨਾ ਦੀ ਜਾਣਕਾਰੀ ਏਲੀਜ਼ੀ ਪੈਲੇਸ ਦੇ ਮੁੱਖ ਪ੍ਰਬੰਧਕ ਨੇ ਪੁਲਸ ਨੂੰ ਚੋਰੀ ਹੋਏ ਸਮਾਨ (Stolen goods) ਦੀ ਸੂਚਨਾ ਦਿੱਤੀ, ਜਿਸ ਤੇ ਪੁਲਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜਾਂਚ ਕਰਤਾਵਾਂ ਦੀ ਜਾਂਚ ਵਿਚ ਚੋਰੀ ਹੋਇਆ ਸਮਾਨ ਆਨ-ਲਾਈਨ ਨੀਲਾਮੀ ਵਿਚ ਲੱਗਿਆ ਮਿਲਿਆ

ਫ੍ਰਾਂਸ ਵਿਖੇ ਜੋ ਰਾਸ਼ਟਰਪਤੀ ਭਵਨ (President’s Office) ਵਿਚ ਚੋਰੀ ਦੀ ਘਟਨਾ ਵਾਪਰੀ ਹੈ ਦੀ ਜਾਂਚ ਜਦੋਂ ਜਾਂਚ ਕਰਤਾਵਾਂ ਵਲੋਂ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਸਾਹਮਣੇ ਇਕ ਪ੍ਰਬੰਧਕ ’ਤੇ ਸ਼ੱਕ ਹੋਇਆ ਅਤੇ ਜਦੋਂ ਇਨਵੈਂਟਰੀ ਰਿਕਾਰਡ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਉਹ ਭਵਿੱਖ ਵਿਚ ਚੋਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ ।ਸ਼ੁਰੂਆਤੀ ਜਾਂਚ ਵਿਚ ਤਾਂ ਇਹ ਵੀ ਪਤਾ ਲੱਗਿਆ ਕਿ ਚੋਰੀ ਹੋਇਆ ਸਮਾਨ ਆਨ-ਲਾਈਨ ਵੈਬਸਾਈਟ ’ਤੇ ਨੀਲਾਮੀ ਲਈ ਲੱਗਿਆ ਹੋਇਆ ਸੀ, ਇਸ ਦਾ ਪਤਾ ਸੇਵਰੇਸ ਮੈਨੂਫੈਕਚਰਿੰਗ ਕੰਪਨੀ ਤੋਂ ਚੱਲਿਆ, ਜਿਸ ਵੱਲੋਂ ਜ਼ਿਆਦਾਤਰ ਭਾਂਡਿਆਂ ਅਤੇ ਟੇਬਲ ਸੈੱਟ ਦੀ ਸਪਲਾਈ ਕੀਤੀ ਗਈ ਸੀ ।

ਕੌਣ ਹੈ ਉਹ ਪ੍ਰਬੰਧਕ ਜਿਸ ਤੇ ਜਾਂਚ ਕਰਤਾਵਾਂ ਨੂੰ ਪਿਆ ਸੀ ਸ਼ੱਕ

ਚੋਰੀ ਦੀ ਘਟਨਾ ਦੇ ਮਾਮਲੇ ਦੇ ਤਾਰ ਜਿਸ ਪ੍ਰਬੰਧਕ ਨਾਲ ਜਾ ਕੇ ਜੁੜੇ ਦਾ ਨਾਮ ਥਾਮਸ ਹੈ । ਇਹ ਵੀ ਪਤਾ ਚੱਲਿਆ ਹੈ ਕਿ ਉੁਹ ਇਕ ਆਨ-ਲਾਈਨ ਵਿਕਰੀ ਵਿਚ ਮੁਹਾਰਤ ਰੱਖਣ ਵਾਲੀ ਕੰਪਨੀ ਦੇ ਸੰਪਰਕ ਵਿਚ ਸੀ ਅਤੇ ਉਹ ਆਨ-ਲਾਈਨ ਸੇਵਰੇਸ ਮੈਨੁਫੈਕਚਰਿੰਗ ਐਸ਼ਟਰੇਅ ਅਤੇ ਇਕ ‘ਫ੍ਰੈਂਚ ਏਅਰ ਫੋਰਸ’ ਲਿਖੀ ਹੋਈ ਨੰਬਰ ਪਲੇਟ ਵੇਚਣ ਦੀ ਕੋਸ਼ਿਸ਼ ਵਿਚ ਸੀ ਜੋ ਆਮ ਜਨਤਾ ਲਈ ਉਪਲਬਧ ਨਹੀਂ ਹੈ ।

ਪ੍ਰਬੰਧਕ ਨੂੰ ਪੱਕੇ ਸਬੂਤ ਮਿਲਣ ਤੇ ਕਰ ਲਿਆ ਗਿਆ ਹੈ ਗ੍ਰਿਫਤਾਰ

ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਘਟਨਾ ਵਿਚ ਪ੍ਰਬੰਧਕ ਤੇ ਕੀਤਾ ਗਿਆ ਸ਼ੱਕ ਪੱਕਾ ਹੋਣ ’ਤੇ ਥਾਮਸ ਨੂੰ ਗ੍ਰਿਫ਼ਤਾਰ (Thomas arrested) ਕਰ ਲਿਆ ਗਿਆ ਅਤੇ ਉਸ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਨੂੰ ਚਾਂਦੀ ਦੇ ਪੁਰਾਣੇ ਭਾਂਡੇ ਇਕੱਠੇ ਕਰਨ ਦਾ ਸ਼ੌਕ ਹੈ। ਇਸ ਦੌਰਾਨ ਥਾਮਸ ਦੇ ਲਾਕਰ, ਗੱਡੀ ਅਤੇ ਉਸ ਦੇ ਘਰ ਤੋਂ ਲਗਭਗ 100 ਵਸਤੂਆਂ ਬਰਾਮਦ ਹੋਈਆਂ । ਦੱਸਣਯੋਗ ਹੈ ਕਿ ਪੁਲਸ ਵੱਲੋਂ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਫਰਵਰੀ ਤੱਕ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਨਿਆਂਇਕ ਨਿਗਰਾਨੀ ਵਿਚ ਰੱਖਿਆ ਗਿਆ ਹੈ ।

Read More : ਕੈਨੇਡਾ ਵਿਚ ਗਣੇਸ਼ ਜੀ ਦੇ ਮੰਦਰ ਵਿਚ ਹੋਈ ਸ਼ਰੇਆਮ ਚੋਰੀ

LEAVE A REPLY

Please enter your comment!
Please enter your name here