ਨਵੀਂ ਦਿੱਲੀ, 15 ਦਸੰਬਰ 2025 : ਸਾਲ 2012 `ਚ ਮਹਾਰਾਸ਼ਟਰ `ਚ 2 ਸਾਲ ਦੀ ਇਕ ਬੱਚੀ ਦੀ ਅਗਵਾ (Kidnapping) ਕਰਨ ਪਿੱਛੋਂ ਜਬਰ-ਜ਼ਨਾਹ (Rape) ਤੇ ਹੱਤਿਆ (Murder) ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੌਪਦੀ ਮੁਰਮੂ (President Daupadi Murmu) ਨੇ ਰੱਦ ਕਰ ਦਿੱਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।
ਰਾਸ਼ਟਰਪਤੀ ਮੁਰਮੂ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਹੈ ਅਪੀਲ
25 ਜੁਲਾਈ 2022 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਮੁਰਮੂ ਵੱਲੋਂ ਰੱਦ ਕੀਤੀ ਗਈ ਇਹ ਤੀਜੀ ਰਹਿਮ ਦੀ ਅਪੀਲ ਹੈ। ਸੁਪਰੀਮ ਕੋਰਟ ਨੇ 3 ਅਕਤੂਬਰ, 2019 ਨੂੰ ਰਵੀ ਅਸ਼ੋਕ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ (Uphold the death penalty) ਰੱਖਦੇ ਹੋਏ ਕਿਹਾ ਕਿ ਉਸ ਦਾ ਆਪਣੀਆਂ ਕਾਮ ਇੱਛਾਵਾਂ `ਤੇ ਕੋਈ ਕੰਟਰੋਲ ਨਹੀਂ ਸੀ ਤੇ ਉਸ ਨੇ ਆਪਣੀ ਸੈਕਸ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਸਾਰੀਆਂ ਕੁਦਰਤੀ, ਸਮਾਜਿਕ ਤੇ ਕਾਨੂੰਨੀ ਹੱਦਾਂ ਨੂੰ ਤਾਰ-ਤਾਰ ਕਰ ਦਿੱਤਾ ਸੀ ।
ਜਸਟਿਸ ਸੂਰਿਆਕਾਂਤ ਜੋ ਹੁਣ ਚੀਫ਼ ਜਸਟਿਸ ਹਨ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਦੋ ਅਤੇ ਇਕ ਦੇ ਬਹੁਮਤ ਮਤ ਦੇ ਅਨੁਪਾਤ ਨਾਲ ਕਿਹਾ ਸੀ ਕਿ ਉਸ ਵਿਅਕਤੀ ਨੇ ਇਕ ਅਜਿਹੀ ਜਿ਼ੰਦਗੀ ਨੂੰ `ਬੇਰਹਿਮੀ ਨਾਲ ਖਤਮ` ਕਰ ਦਿੱਤਾ ਜੋ ਅਜੇ ਖਿੜਨੀ ਬਾਕੀ ਸੀ । 2 ਸਾਲ ਦੀ ਬੱਚੀ ਵਿਰੁੱਧ ਗੈਰ-ਕੁਦਰਤੀ ਅਪਰਾਧ ਕਰਨ ਦਾ ਉਸ ਦਾ ਕਾਰਾ ਬੇਰਹਿਮੀ ਦੀ ਇਕ ਭਿਆਨਕ ਕਹਾਣੀ ਨੂੰ ਦਰਸਾਉਂਦਾ ਹੈ ।
Read more : ਘਰੋਂ ਅਗਵਾ ਕਰਕੇ ਜੰਗਲਾਂ ਵਿੱਚ ਲਿਜਾ ਕੀਤਾ ਲੜਕੀ ਨਾਲ ਜਬਰ-ਜ਼ਨਾਹ









