ਮਹਾਰਾਜਗੰਜ, 6 ਦਸੰਬਰ 2025 : ਉੱਤਰ ਪ੍ਰਦੇਸ਼ `ਚ ਭਾਰਤ-ਨੇਪਾਲ ਸਰਹੱਦ (India-Nepal border) `ਤੇ ਸੋਨੌਲੀ ਇਮੀਗ੍ਰੇਸ਼ਨ ਚੌਕੀ `ਤੇ ਕੈਨੇਡਾ ਦੇ ਇਕ ਨਾਗਰਿਕ ਨੂੰ ਕਥਿਤ ਤੌਰ ਤੇ ਜਾਅਲੀ ਵੀਜ਼ੇ (Fake visas) ਦੀ ਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਮੁਲਜਮ ਕਰ ਰਿਹਾ ਸੀ ਵਿਮਲ ਡਾਂਸ ਦੇ ਨਾਮ ਦੇ ਪਾਸਪੋਰਟ ਦੀ ਵਰਤੋਂ
ਰਿਪੋਰਟਾਂ ਅਨੁਸਾਰ ਮੁਲਜ਼ਮ ਵਿਮਲ ਡਾਂਸ ਨਾਂ ਦੇ ਪਾਸਪੋਰਟ (Passport) ਦੀ ਵਰਤੋਂ ਕਰ ਰਿਹਾ ਸੀ । ਉਸ ਨੂੰ ਸਰਹੱਦ ਪਾਰ ਕਰਨ `ਤੇ ਸਸ਼ਤਰ ਸੀਮਾ ਫੋਰਸ ਦੇ ਜਵਾਨਾਂ ਨੇ ਰੋਕਿਆ ਤੇ ਤਸਦੀਕ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ । ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਅਸਲ `ਚ ਪੰਜਾਬ ਦੇ ਮੋਹਾਲੀ ਦਾ ਰਹਿਣ ਵਾਲਾ ਹੈ।
ਪਾਸਪੋਰਟ ਤੇ ਲੱਗੀ ਹੋਈ ਸੀ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫ਼ਤਰ ਦੀ ਜਾਅਲੀ ਮੋਹਰ
ਇਮੀਗ੍ਰੇਸ਼ਨ ਤੇ ਪੁਲਸ ਅਧਿਕਾਰੀਆਂ (Immigration and police officers) ਨੇ ਦੱਸਿਆ ਕਿ ਉਸ ਦੇ ਪਾਸਪੋਰਟ `ਤੇ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫਤਰ ਦੀ ਜਾਅਲੀ ਮੋਹਰ ਲੱਗੀ ਹੋਈ ਸੀ । ਸੋਨੌਲੀ ਪੁਲਸ ਸਟੇਸ਼ਨ ਦੇ ਇੰਚਾਰਜ ਅਜੀਤ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਜਾਅਲੀ ਇਮੀਗ੍ਰੇਸ਼ਨ ਮੋਹਰ ਦੀ ਵਰਤੋਂ ਕਰ ਕੇ ਨੇਪਾਲ ਰਾਹੀਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲ ਕੈਨੇਡਾ ਦਾ ਪਾਸਪੋਰਟ (Canadian passport) ਸੀ, ਪਰ ਜਾਇਜ਼ ਭਾਰਤੀ ਵੀਜ਼ਾ ਨਹੀਂ ਸੀ ।
Read More : ਆਸਟ੍ਰੇਲੀਆ ਜਾਣ ਲਈ ਕਰਾਇਆ ਸੀ ਫਰਜ਼ੀ ਵਿਆਹ , ਏਜੰਟ ਨੇ ਠੱਗੇ ਲਏ ਸਾਢੇ 16 ਲੱਖ ਰੁਪਏ









