ਬਠਿੰਡਾ, 6 ਦਸੰਬਰ 2025 : ਮਾਨਯੋਗ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਜੋ ਯੂ. ਏ. ਈ. ਵਿਚ ਲੁਕਿਆ ਹੋਇਆ ਹੈ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਤੋਂ ਬਾਅਦ ਅਪਰਾਧੀ ਐਲਾਨ (Criminal declaration) ਦਿੱਤਾ ਹੈ । ਅਦਾਲਤ ਵੱਲੋਂ ਇਹ ਕਾਰਵਾਈ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿਚ ਕੀਤੀ ਗਈ ਹੈ ।
ਦੋਵੇਂ ਮੁਲਜਮ ਕਤਲ ਮਾਮਲੇ ਵਿਚ ਚੱਲੇ ਆ ਰਹੇ ਸਨ ਫਰਾਰ : ਪੁਲਸ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ (Murder case) ਵਿੱਚ ਲਗਾਤਾਰ ਫਰਾਰ ਹਨ । ਇਸ ਕੇਸ ਦੀ ਸੁਣਵਾਈ 1 ਦਸੰਬਰ ਨੂੰ ਹੋਈ, ਜਿੱਥੇ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਲਾਭਕਾਰੀ ਨਹੀਂ ਰਹੇ ਅਤੇ ਉਹ ਲੁਕਦੇ ਫਿਰ ਰਹੇ ਹਨ ।
ਕੇਸ ਦੀ ਅਗਲੀ ਸੁਣਵਾਈ ਹੋਵੇਗੀ 22 ਦਸੰਬਰ ਨੂੰ
ਅਦਾਲਤ ਨੇ ਕਿਹਾ ਕਿ ਮੁਲਜ਼ਮ ਜਾਣ-ਬੁੱਝ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ ਅਤੇ ਆਮ ਕਾਨੂੰਨੀ ਪ੍ਰਕਿਰਿਆ ਰਾਹੀਂ ਹਾਜ਼ਰ ਨਹੀਂ ਹੋ ਸਕਦੇ । ਹੁਣ ਅਦਾਲਤ ਨੇ ਉਨ੍ਹਾਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ । ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ । ਜਿ਼ਕਰਯੋਗ ਹੈ ਕਿ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ (The deceased Kanchan Kumari) (ਉਰਫ਼ ਕਮਲ ਕੌਰ ਭਾਬ੍ਹੀ ਲੁਧਿਆਣਾ) ਦੀ ਮਾਤਾ ਗਿਰਜਾ ਦੇਵੀ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ ਕਿਉ਼ਕਿ ਉਹ ਇਸ ਮਾਮਲੇ ਦੀ ਸਿ਼ਕਾਇਤਕਰਤਾ ਹਨ । ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਬਿਆਨ ਮਾਮਲੇ ਨੂੰ ਕਾਨੂੰਨੀ ਤਾਕਤ ਦਿੰਦਾ ਹੈ। ਇਕ ਹੋਰ ਗਵਾਹ ਨਰੇਸ਼ ਕੁਮਾਰ, ਨੇ ਵੀ ਅਦਾਲਤ ਵਿਚ ਬਿਆਨ ਦਿੱਤਾ ਹੈ ।
Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ









