ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ

0
28
Cyber ​​fraud

ਮਹਾਰਾਸ਼ਟਰ, 6 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਸ਼ਹਿਰ (Thane city) ਵਿੱਚ 78 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਨੂੰ ਆਨ-ਲਾਈਨ ਨਿਵੇਸ਼ (Online investment)  ਕਰਵਾਉਣ ਦੇ ਨਾਮ ਹੇਠ ਸਾਈਬਰ ਠੱਗੀ (Cyber ​​fraud) ਕਰ ਲਈ ਗਈ । ਦੱਸਣਯੋਗ ਹੈ ਕਿ ਨਿਵੇਸ਼ ਕਰਵਾਉਣ ਵਾਲਿਆਂ ਵਲੋਂ ਬਜ਼ੁਰਗ ਨੂੰ ਨਿਵੇਸ਼ ਕਰਵਾਉਣ ਦੇ ਬਹਾਨੇ ਫਾਇਦਾ ਹੀ ਫਾਇਦਾ ਹੋਣ ਦਾ ਵਾਅਦਾ ਕਰਕੇ 1 ਕਰੋੜ 6 ਲੱਖ ਦੀ ਠੱਗੀ ਮਾਰ ਲਈ ਗਈ । ਪੁਲਸ ਵਲੋਂ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ ਗਈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ।

ਰਬੋਡੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕੀ ਦੱਸਿਆ

ਰਬੋਡੀ ਪੁਲਸ ਸਟੇਸ਼ਨ (Rabodi Police Station) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਬਜ਼ੁਰਗ ਨਾਗਰਿਕ ਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਅਤੇ ਬਾਅਦ ਵਿੱਚ ਚੰਗੇ ਮੁਨਾਫ਼ੇ ਦਾ ਵਾਅਦਾ ਕਰਕੇ ਉਸਨੂੰ ਨਿਵੇਸ਼ ਲਈ ਇੱਕ ਹੋਰ ਗਰੁੱਪ ਵਿੱਚ ਸ਼ਾਮਲ ਕੀਤਾ । ਦੋਸ਼ੀ ਦੀਆਂ ਗੱਲਾਂ `ਤੇ ਵਿਸ਼ਵਾਸ ਕਰਦਿਆਂ ਪੀੜਤ ਨੇ ਕਥਿਤ ਤੌਰ `ਤੇ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ 21 ਵਾਰ ਕੁੱਲ 1.06 ਕਰੋੜ ਰੁਪਏ ਆਨ-ਲਾਈਨ ਕਈ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਪਰ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਨੇ ਜਵਾਬ ਦੇਣਾ ਬੰਦ ਕਰ ਦਿੱਤਾ । ਪੀੜਤ ਦੀ ਸਿ਼ਕਾਇਤ (Victim’s complaint) ਦੇ ਆਧਾਰ `ਤੇ ਪੁਲਸ ਨੇ ਵੀਰਵਾਰ ਨੂੰ ਧੋਖਾਧੜੀ ਦੇ ਦੋਸ਼ ਵਿੱਚ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

LEAVE A REPLY

Please enter your comment!
Please enter your name here