ਤਿਰੂਵਨੰਤਪੁਰਮ, 3 ਦਸੰਬਰ 2025 : ਸੈਕਸ ਸ਼ੋਸ਼ਣ (Sexual abuse) ਦੇ ਮਾਮਲੇ `ਚ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਕੇਰਲ ਦੇ ਵਿਧਾਇਕ ਰਾਹੁਲ ਮਮਕੂਟਾਥਿਲ (MLA Rahul Mamkutathil) ਦੀ ਭਾਲ ਜਾਰੀ ਹੈ । ਇਕ ਹੋਰ ਔਰਤ ਨੇ ਵੀ ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ ਦਰਜ (New case registered) ਕਰਵਾਇਆ ਹੈ ।
ਨਵੀਂ ਸਿ਼ਕਾਇਤ ਵਿਚ ਔਰਤ ਨੇ ਕੀ ਆਖਿਆ
ਕੇਰਲ ਤੋਂ ਬਾਹਰ ਰਹਿਣ ਵਾਲੀ 23 ਸਾਲਾ ਔਰਤ ਨੇ ਪਾਰਟੀ ਹਾਈ ਕਮਾਨ ਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਈ-ਮੇਲ ਰਾਹੀਂ ਸਿ਼ਕਾਇਤ ਭੇਜੀ ਹੈ । ਪਿਛਲੇ ਹਫ਼ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੌਂਪੀ ਸ਼ਿਕਾਇਤ ਦੇ ਆਧਾਰ `ਤੇ ਪੁਲਸ ਵੱਲੋਂ ਸੈਕਸ ਸ਼ੋਸ਼ਣ ਤੇ ਜ਼ਬਰਦਸਤੀ ਗਰਭਪਾਤ (Forced abortion) ਦਾ ਮਾਮਲਾ ਦਰਜ ਕਰਨ ਤੋਂ ਬਾਅਦ ਮਮਕੂਟਾਥਿਲ ਫਰਾਰ ਹੈ । ਨਵੀਂ ਸਿ਼ਕਾਇਤ `ਚ ਔਰਤ ਨੇ ਕਥਿਤ ਤੌਰ `ਤੇ ਕਿਹਾ ਹੈ ਕਿ ਮਮਕੂਟਾਥਿਲ ਨੇ ਵਿਆਹ ਦੇ ਝੂਠੇ ਵਾਅਦੇ ਕਰ ਕੇ ਉਸ ਦਾ ਸ਼ੋਸ਼ਣ ਕੀਤਾ ਤੇ ਮਾਨਸਿਕ ਤੌਰ `ਤੇ ਤਸੀਹੇ ਦਿੱਤੇ ।
Read More : ਯੇਦੀਯੁਰੱਪਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ









