ਸਰਕਾਰ ਦੇਸ਼ ਨੂੰ ਤਾਨਾਸ਼ਾਹੀ `ਚ ਬਦਲਣ ਦੀ ਕਰ ਰਹੀ ਹੈ ਕੋਸਿ਼ਸ਼ : ਪ੍ਰਿਅੰਕਾ

0
18
Priyanka

ਨਵੀਂ ਦਿੱਲੀ, 3 ਦਸੰਬਰ 2025 : ਕਾਂਗਰਸ ਨੇ ਦੂਰਸੰਚਾਰ ਵਿਭਾਗ `ਤੇ ਨਵੇਂ ਮੋਬਾਈਲ ਹੈਂਡਸੈੱਟਾਂ `ਚ `ਸੰਚਾਰ ਸਾਥੀ`ਐਪ (Communication Partner`app) ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ `ਜਾਸੂਸੀ ਐਪ`(Spy app`) ਕਿਹਾ ਹੈ । ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ `ਸੰਚਾਰ ਸਾਥੀ` ਇਕ ਜਾਸੂਸੀ ਐਪ ਹੈ । ਇਹ ਸਪੱਸ਼ਟ ਰੂਪ `ਚ ਹਾਸੋਹੀਣਾ ਹੈ । ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਹੈ । ਹਰ ਕਿਸੇ ਨੂੰ ਸਰਕਾਰ ਦੀ ਜਾਂਚ ਤੋਂ ਬਿਨਾਂ ਪਰਿਵਾਰ ਤੇ ਦੋਸਤਾਂ ਨੂੰ ਸੁਨੇਹਾ ਭੇਜਣ ਦਾ ਅਧਿਕਾਰ ਹੋਣਾ ਚਾਹੀਦਾ ਹੈ ।

ਸਰਕਾਰ ਇਸ ਦੇਸ਼ ਨੂੰ ਹਰ ਹਾਲਤ ਵਿਚ ਤਾਨਾਸ਼ਾਹੀ ਵਿਚ ਰਹੀ ਹੈ ਬਦਲ

ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਟੈਲੀਫੋਨ `ਤੇ ਜਾਸੂਸੀ ਕਰਨ ਬਾਰੇ ਨਹੀਂ ਹੈ । ਸਰਕਾਰ ਇਸ ਦੇਸ਼ ਨੂੰ ਹਰ ਹਾਲਤ `ਚ ਤਾਨਾਸ਼ਾਹੀ (Dictatorship) `ਚ ਬਦਲ ਰਹੀ ਹੈ । ਧੋਖਾਦੇਹੀ ਦੀ ਰਿਪੋਰਟ ਕਰਨ ਲਈ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਹੋਣੀ ਚਾਹੀਦੀ ਹੈ । ਅਸੀਂ ਸਾਈਬਰ ਸੁਰੱਖਿਆ ਦੇ ਸੰਦਰਭ `ਚ ਇਸ `ਤੇ ਵਿਸਥਾਰ ਨਾਲ ਚਰਚਾ ਕੀਤੀ ਹੈ ।

ਸਾਈਬਰ ਸੁਰੱਖਿਆ ਜ਼ਰੂਰੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ

ਸਾਈਬਰ ਸੁਰੱਖਿਆ (Cyber ​​Security) ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ । ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਇੰਝ ਹੋਣ ਨਾਲ ਖੁਸ਼ ਹੋਵੇਗਾ । ਦੱਸਣਯੋਗ ਹੈ ਕਿ ਦੂਰਸੰਚਾਰ ਵਿਭਾਗ (Department of Telecommunications) ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਤੇ ਦਰਾਮਦਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਸਾਰੇ ਨਵੇਂ ਮੋਬਾਈਲ ਫੋਨਾਂ ਨੂੰ `ਸੰਚਾਰ ਸਾਥੀ` ਨਾਲ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ ।

Read more :  Parliament ਸੈਸ਼ਨ ਦਾ ਅੱਜ ਤੀਜਾ ਦਿਨ; ਪ੍ਰਿਅੰਕਾ ਗਾਂਧੀ ਅਤੇ ਰਵਿੰਦਰ ਚਵਾਨ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ 

LEAVE A REPLY

Please enter your comment!
Please enter your name here