ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
13
bomb threats

ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ (Delhi University) ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ । ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ (Ramjas College and Deshbandhu College) ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ । ਈਮੇਲ ਮਿਲਣ `ਤੇ ਦਿੱਲੀ ਪੁਲਸ ਬੰਬ ਸਕੁਐਡ ਅਤੇ ਡੌਗ ਸਕੁਐਡ (Bomb Squad and Dog Squad) ਨਾਲ ਮੌਕੇ `ਤੇ ਪਹੁੰਚੀ ਅਤੇ ਦੋਵੇਂ ਕੈਂਪਸ ਖਾਲੀ ਕਰਵਾ ਲਏ ਗਏ ਪਰ ਹੁਣ ਤੱਕ ਸਰਚ ਆਪ੍ਰੇਸ਼ਨ ਵਿੱਚ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ ।

ਧਮਕੀਆਂ ਮਿਲਦਿਆਂ ਹੀ ਕਰਵਾ ਲਿਆ ਗਿਆ ਕਾਲਜ ਬਿਲਡਿੰਗ ਨੂੰ ਖਾਲੀ

ਪੂਰੀ ਕਾਲਜ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹਰ ਕੋਨੇ ਦੀ ਤਲਾਸ਼ੀ ਲਈ ਗਈ ਹੈ । ਦਿੱਲੀ ਪੁਲਸ (Delhi Police) ਅਨੁਸਾਰ ਅੱਜ ਪੁਲਸ ਕੰਟਰੋਲ ਰੂਮ ਨੂੰ ਇੱਕ ਫੋਨ ਆਇਆ ਕਿ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ ਅਤੇ ਕਾਲਜ ਪ੍ਰਸ਼ਾਸਨ ਨੇ ਪੂਰਾ ਕਾਲਜ ਖਾਲੀ ਕਰਵਾ ਲਿਆ ਹੈ । ਪੁਲਸ ਟੀਮਾਂ ਮੌਕੇ `ਤੇ ਪਹੁੰਚੀਆਂ ਪਰ ਉਨ੍ਹਾਂ ਨੂੰ ਜਾਂਚ ਵਿਚ ਕੁਝ ਨਹੀਂ ਮਿਲਿਆ । ਉਹ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਹੇ ਹਨ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੇ ਹਨ, ਪਰ ਉਸ ਸਿਸਟਮ ਦਾ ਪਤਾ ਅਜੇ ਤੱਕ ਨਹੀਂ ਮਿਲਿਆ ਹੈ ਜਿਸ ਤੋਂ ਈਮੇਲ ਭੇਜਿਆ ਗਿਆ ਸੀ ।

Read More : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

LEAVE A REPLY

Please enter your comment!
Please enter your name here