ਮਿਰਜ਼ਾਪੁਰ ਦਾ ਨਾਮ ਹੋਵੇਗਾ ਹੁਣ ‘ਵਿੰਧਿਆਂਚਲ ਧਾਮ’

0
15
Mirzapur

ਮਿਰਜ਼ਾਪੁਰ, 3 ਦਸੰਬਰ 2025 : ਇਲਾਹਾਬਾਦ (ਪ੍ਰਯਾਗਰਾਜ) ਅਤੇ ਫੈਜ਼ਾਬਾਦ (ਅਯੁੱਧਿਆ ਧਾਮ) ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜਿ਼ਲੇ ਦਾ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮਿਰਜ਼ਾਪੁਰ (Mirzapur) ਨੂੰ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿਧਿਆਂਵਾਸਿਨੀ ਦੇ ਪ੍ਰਸਿੱਧ ਸ਼ਕਤੀਪੀਠ ਦੇ ਨਾਂ `ਤੇ `ਵਿਧਿਆਂਚਲ ਧਾਮ` (Vidyanchal Dham) ਕੀਤਾ ਜਾਏਗਾ । ਇਹ ਪ੍ਰਸਤਾਵ ਨੂੰ ਜਿ਼ਲਾ ਇੰਚਾਰਜ ਮੰਤਰੀ ਨੰਦ ਗੋਪਾਲ (District In-charge Minister Nand Gopal) `ਨੰਦੀ` ਦੀ ਪ੍ਰਧਾਨਗੀ ਹੇਠ ਹੋਈ ਜਨਤਕ ਪ੍ਰਤੀਨਿਧੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ । ਇਸਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ।

ਰੇਲਵੇ ਸਟੇਸ਼ਨ ਦਾ ਨਾਮ ਤਾਂ ਪਹਿਲਾਂ ਹੀ ਵਿਧਿਆਂਚਾਲ ਧਾਮ ਕਰਨ ਦੀ ਮਿਲ ਚੁੱਕੀ ਹੈ ਪ੍ਰਵਾਨਗੀ

ਰੇਲਵੇ ਸਟੇਸ਼ਨ ਦਾ ਨਾਂ ਪਹਿਲਾਂ ਹੀ ਵਿਧਿਆਂਚਲ ਧਾਮ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ । ਮਿਰਜ਼ਾਪੁਰ ਦਾ ਨਾਂ ਪਹਿਲਾਂ ਮੁਗਲ ਸ਼ਾਸਕ ਮੀਰ ਜਾਫਰ ਦੇ ਨਾਂ `ਤੇ ਰੱਖਿਆ ਗਿਆ ਸੀ । ਸਥਾਨਕ ਲੋਕ ਇਸਨੂੰ `ਮਿਰਜ਼ਾਪੁਰ` ਜਾਂ `ਲਕਸ਼ਮੀਪੁਰ` ਦੇ ਨਾਂ ਨਾਲ ਜਾਣਦੇ ਹਨ । ਦੂਜੇ ਪਾਸੇ, ਸਤਨਾਮੀ ਅਖਾੜੇ ਵੱਲੋਂ ਚਲਾਏ ਜਾ ਰਹੇ ਬੁੱਢੇਨਾਥ ਮੰਦਰ ਦੇ ਮਹੰਤ ਯੋਗਾਨੰਦ ਗਿਰੀ ਨੇ ਜ਼ਿਲੇ ਦਾ ਨਾਂ ਧਾਰਮਿਕ ਸੰਦਰਭਾਂ ਮੁਤਾਬਕ `ਗਿਰਜਾਪੁਰ` ਰੱਖਣ ਦੀ ਮੰਗ ਕੀਤੀ ਸੀ ।

Read More : ਰਾਜਾ ਵੜਿੰਗ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ: ‘ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ ‘ਤੇ ਰੱਖਣ ਦੀ ਕੀਤੀ ਮੰਗ’

LEAVE A REPLY

Please enter your comment!
Please enter your name here